ਨਵ ਕੌਰ ਭੱਟੀ
ਮੱਕੀ ਦਾ ਸੂਪ , Corn Soup
ਸਮੱਗਰੀ
1 1/2 ਕੱਪ ਮੱਕੀ ਦੇ ਦਾਣੇ
2 ਵੱਡੇ ਚਮਚ ਤੇਲ
2 ਲੌਂਗ
25 mm (1″) ਦਾਲਚੀਨੀ
3 ਤੋਂ 4 ਕਾਲੀ ਮਿਰਚ
1 ਤੇਜਪੱਤਾ
1/2 ਕੱਪ ਕੱਟੇ ਹੋਏ ਪਿਆਜ
1 ਛੋਟਾ ਚਮਚ ਲੱਸਣ
1/2 ਕੱਪ ਗਾਜਰ ਦੇ ਚੌਰਸ ਟੁਕੜੇ
1 ਛੋਟਾ ਚਮਚ ਧਨੀਆ ਪਾਊਡਰ
1/2 ਛੋਟਾ ਚਮਚ ਜੀਰੇ ਦਾ ਪਾਊਡਰ
1 ਚੁਟਕੀ ਹਲਦੀ
2 ਕੱਪ ਦੁੱਧ
ਸਵਾਦ ਅਨੁਸਾਰ ਨਮਕ
2 ਵੱਡੇ ਚਮਚ ਕੱਟਿਆ ਹੋਇਆ ਧਨੀਆ (ਸਜਾਵਟ ਲਈ)
ਵਿਧੀ
ਇਕ ਨਾਨ ਸਟਿੱਕ ਪੈਨ ਵਿਚ ਤੇਲ ਪਾਕੇ ਗਰਮ ਕਰੋ, ਵਿਚ ਲੌਂਗ, ਦਾਲਚੀਨੀ, ਕਾਲੀ ਮਿਰਚ , ਤੇਜ਼ ਪਤਾ , ਪਿਆਜ਼,ਤੇ ਲਸਣ ਪਾ ਕੇ ਮੀਡੀਅਮ ਸੇਕ ਤੇ ਇਕ ਮਿੰਟ ਲਈ ਭੁਨ ਲਓ, ਵਿਚ ਗਾਜਰ ਪਾ ਦੋ ਤੇ ਨਾਲ ਸਾਰੇ ਮਸਾਲੇ
ਪਾ ਕੇ ਚੰਗੀ ਤਰਾਂ ਮਿਕ੍ਸ ਕਰੋ , ਬਾਰ ਬਾਰ ਕੜਛੀ ਚਲਾਂਦੇ ਹੋਏ ਮੀਡੀਅਮ ਸੇਕ ਤੇ 3ਮਿੰਟ ਲਈ ਪਕਾ ਲਓ
ਮੱਕੀ ਦੇ ਦਾਣੇ ਪਾਕੇ ਸਾਡੇ ਤਿੰਨ ਕੱਪ ਪਾਣੀ ਦੇ ਮਿਲਾ ਲਓ ਚੰਗੀ ਤਰਾਂ ਮਿਕ੍ਸ ਕਰਕੇ ਤਕਰੀਬਨ 10
ਮਿੰਟ ਲਈ ਪਕਾ ਲਓ , ਫੇਰ ਸੇਕ ਤੋਂ ਉਤਾਰ ਕੇ ਠੰਡਾ ਕਰ ਲਓ. ਜਦ ਪੂਰੀ ਤਰਾਂ ਠੰਡਾ ਹੋ ਜਾਵੇ ਤਾਂ ਤੇਜ ਪੱਤਾ
ਤੇ ਦਾਲਚੀਨੀ ਕੱਢ ਦੋ ਤੇ ਬਾਕੀ ਮਿਸ਼੍ਰਣ ਨੂੰ ਮਿਕਸਰ ਵਿਚ ਚੰਗੀ ਤਰਾਂ ਬਲੈਂਡ ਕਰ ਲਓ ਬਿਲਕੁਲ ਗਾੜੀ ਪੇਸਟ ਦੀ ਤਰਾਂ , ਮੁੜਕੇ ਉਸੀ ਨਾਨ ਸਟਿੱਕ ਪੈਨ ਵਿਚ ਪਾਕੇ ਦੁੱਧ ਤੇ ਅੱਧਾ ਕੱਪ ਪਾਣੀ ਪਾਕੇ ਮੀਡੀਅਮ ਸੇਕ ਤੇ 6 ਮਿੰਟ ਲਈ ਪਕਾ ਲਓ . ਧਨੀਆ ਦੀਆ ਪਤੀਆਂ ਨਾਲ ਸਜਾ ਕੇ ਗਰਮ ਗਰਮ ਪਰੋਸੋ