ਕਰੋਨਾ ਤੋਂ ਦੂਰੀ ਬਣਾਈ ਰੱਖਣ ਲਈ ਇਹ 10 ਸਾਵਧਾਨੀਆਂ ਜਰੂਰ ਵਰਤੋ #coronavirus

ਕਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਅੱਜ ਦੇਸ ਵਿੱਚ ਜਨਤਾ ਕਰਫਿਊ ਹੈ। ਲੋਕ ਘਰਾਂ ਵਿੱਚ ਕੈਦ ਹਨ । ਤੁਸੀ ਘਰ ਵਿੱਚ ਹੋ ਜਾਂ ਦਫ਼ਤਰ ਵਿੱਚ ਕੁਝ ਸਾਵਧਾਨੀਆਂ ਕਰੋਨਾ ਤੋਂ ਬਚਾਅ ਸਕਦੀਆਂ ਹਨ।
1 ਵਿਸ਼ਵ ਸਿਹਤ ਸੰਸਥਾ ( ਡਬਲਿਓ ਐਚ ਓ ) ਦੇ ਮੁਤਾਬਿਕ , ਪਾਲਤੂ ਜਾਨਵਰਾਂ ਤੋਂ ਕਰੋਨਾ ਫੈਲਣ ਦੇ ਕੋਈ ਸਬੂਤ ਨਹੀਂ ਮਿਲੇ । ਪਰ, ਚੌਕਸੀ ਰੱਖਦੇ ਹੋਏ ਪਾਲਤੂ ਜਾਨਵਰਾਂ ਦੇ ਸੰਪਰਕ ਆਉਣ ਮਗਰੋਂ ਸਾਬਨ ਨਾਲ ਹੱਥ ਜਰੂਰ ਧੋਵੋ । ਏਮਸ ਦੇ ਨਿਰਦੇਸ਼ਕ ਡਾ: ਰਣਦੀਪ ਗੁਲੇਰੀਆ ਮੁਤਾਬਿਕ , ਇਹ ਮਹਿਜ਼ ਇੱਕ ਅਫਵਾਹ ਹੈ ਕਿ ਪਾਲਤੂ ਜਾਨਵਾਰ ਜਿਵੇ ਕੁੱਤੇ- ਬਿੱਲੀ ਤੋਂ ਕਰੋਨਾ ਵਾਇਰਸ ਫੈਲਦਾ ਹੈ, ਇਹ ਵਾਇਰਸ ਕੇਵਲ ਇਨਸਾਨ ਤੋਂ ਇਨਸਾਨ ਵਿੱਚ ਫੈਲਦਾ ਹੈ।
2  ਕਰੋਨਾ ਵਾਇਰਸ ਕਰੰਸੀ ਨੋਟ / ਸਿੱਕਿਆਂ ਦੇ ਜ਼ਰੀਏ ਫੈਲਦਾ ਜਾਂ ਨਹੀਂ , ਇਸ ਬਾਰੇ ਹਾਲੇ ਤੱਕ ਕੋਈ ਖੋਜ ਨਹੀਂ ਹੋਈ , ਅਮਰੀਕਾ ਵਿੱਚ ਹੋਈ ਇੱਕ ਖੋਜ ਵਿੱਚ ਕਿਹਾ ਕਿ ‘ਸਾਰਸ ਕਰੋਨਾ ਵਾਇਰਸ ਕਾਗਜ ਨੂੰ 72 ਘੰਟਿਆਂ ਤੱਕ ਅਤੇ ਕੱਪੜਿਆਂ ਨੂੰ 96 ਘੰਟੇ ਤੱਕ ਆਪਣੇ ਪ੍ਰਭਾਵ ਵਿੱਚ ਰੱਖ ਸਕਦਾ ਹੈ। ਡਬਲਿਓ ਐਚ ਓ ਦਾ ਕਹਿਣਾ ਹੈ ਕਿ ਜਿਸ ਦੇਸ ਵਿੱਚ ਕਰੋਨਾ ਵਾਇਰਸ ਫੈਲਿਆ , ਉੱਥੇ ਕਰੰਸੀ ਨੋਟ ਜਾਂ ਸਿੱਕੇ ਹੱਥ ‘ਚ ਲੈਣ ਤੋਂ ਬਾਅਦ ਆਪਣੇ ਮੂੰਹ, ਨੱਕ, ਅੱਖ ਜਾਂ ਕੰਨ ਨੂੰ ਹੱਥ ਨਾ ਲਾਓ । ਕੋਸਿ਼ਸ਼ ਕਰੋ ਕਿ ਭੁਗਤਾਨ ਆਨਲਾਈਨ ਹੀ ਹੋਵੇ। ਇਸ ਤਰ੍ਹਾਂ ਜੇ ਦਰਵਾਜੇ ਦਾ ਹੈਂਡਲ ਜਾਂ ਕਾਰ ਆਦਿ ਦੇ ਸਟੇਰਿੰਗ ਨੂੰ ਹੱਥ ਲਾਉਂਦੇ ਹੋ ਤਾਂ ਹੱਥ ਜਰੂਰ ਧੋਵੋ ।
3 ਡਬਲਿਓ ਐਚ ਓ ਦੇ ਮੁਤਾਬਿਕ , ਘਰ ਹੋ ਜਾਂ ਦਫ਼ਤਰ ਵਿੱਚ ਅਜਿਹੇ ਲੋਕ ਖੰਘ ਜਾਂ ਜੁਕਾਮ ਦਾ ਸਿ਼ਕਾਰ ਹਨ ਉਹਨਾਂ ਤੋਂ ਇੱਕ ਮੀਟਰ ਜਾਂ 3 ਫੁੱਟ ਦੀ ਦੂਰੀ ਬਣਾ ਕੇ ਰੱਖੋ । ਖੰਘਦੇ ਜਾਂ ਛਿੱਕ ਮਾਰਦੇ ਹੋਏ ਮੂੰਹ ਜਰੂਰ ਢਕੋ ।
4 ਡਬਲਿਓ ਐਚ ਓ ਦੇ ਮੁਤਾਬਿਕ ਬਿਨਾ ਹੱਥ ਧੋਏ ਅੱਖ , ਨੱਕ ਅਤੇ ਮੂੰਹ ਨੂੰ ਨਾ ਲਾਓ । ਹੱਥ ਦੇ ਰਾਹੀਂ ਵਾਇਰਸ ਸਰੀਰ ਵਿੱਚ ਪਹੁੰਚ ਸਕਦਾ ਹੈ। ਦਿਨ ਵਿੱਚ ਕਈ ਵਾਰ ਸਾਬਨ ਦੀ ਵਰਤੋ ਕਰੋ । ਸੈਨੀਟਾਈਜਰ ਦਾ ਇਸਤੇਮਾਲ ਕਰਦੇ ਹੋਏ ਧਿਆਨ ਰੱਖੋ ਕਿ ਇਹ 60 ਪ੍ਰਤੀਸ਼ਤ ਅਲਕੋਹਲ ਵਾਲਾ ਹੋਣਾ ਚਾਹੀਦਾ।
5 ਜੇ ਕਰੋਨਾ ਦੇ ਸਿ਼ਕਾਰ ਵਿਅਕਤੀ ਨੂੰ ਮਿਲ ਰਹੇ ਹੋ , ਆਸਪਾਸ ਕੋਈ ਅਜਿਹਾ ਕੇਸ ਹੈ ਜਾਂ ਹਸਪਤਾਲ ਜਾ ਰਹੇ ਹੋ ਤਾਂ ਮਾਸਕ ਜਰੂਰ ਪਾਓ । ਧਿਆਨ ਰੱਖੋ ਕਿ ਇਸਨੂੰ ਨੱਕ , ਮੂੰਹ ਅਤੇ ਠੋਡੀ ਦੇ ਉਪਰ ਲਗਾਓ । ਗੈਪ ਨਾ ਹੋਵੇ ਅਤੇ ਠੀਕ ਤਰ੍ਹਾਂ ਫਿੱਟ ਹੋਵੇ।
ਡਿਸਪੋਜਲ ਮਾਸਕ ਦਾ ਪ੍ਰਯੋਗ ਸਮੇਂ ਉਸਦੇ ਬਾਹਰਲੇ ਹਿੱਸੇ ਨੂੰ ਹੱਥ ਨਾ ਲਾਓ ਅਤੇ ਇਸਦੀ ਦੂਜੀ ਵਾਰ ਵਰਤੋਂ ਨਾ ਕਰੋ । ਮਾਸਕ ਹਟਾਉਣ ਮਗਰੋਂ ਸਾਬਨ ਜਾਂ ਅਲਕੋਹਲ ਨਾਲ ਹੱਥ ਚੰਗੀ ਤਰ੍ਹਾਂ ਰਗੜ ਕੇ ਧੋਵੋ ।
6 ਥਰਮਲ ਸਕੈਨਰ ਸ਼ਰੀਰ ਦਾ ਸਿਰਫ਼ ਤਾਪਮਾਨ ਪਤਾ ਲਗਾ ਸਕਦਾ ਹੈ । ਕੋਈ ਇਨਸਾਨ ਕਰੋਨਾ ਤੋਂ ਪੀੜਤ ਹੈ ਜਾਂ ਨਹੀਂ , ਇਹ ਥਰਮਲ ਸਕੈਨਿੰਗ ਨਾਲ ਪਤਾ ਨਹੀਂ ਲੱਗਦਾ । ਕਰੋਨਾ ਪ੍ਰਭਾਵਿਤ ਵਿਅਕਤੀ ਨੂੰ ਬੁਖਾਰ ਹੋਣ ਤੋਂ ਘੱਟੋ –ਘੱਟ 2 ਤੋਂ 10 ਦਿਨਾਂ ਦਾ ਸਮਾ ਲੱਗਦਾ ਹੈ। ਸ਼ਰੀਰ ਦਾ ਤਾਪਮਾਨ 98.6 ਫਾਰਨਹੀਟ ਹੋ ਗਿਆ ਤਾਂ ਡਾਕਟਰੀ ਸਲਾਹ ਲੈਣ ਦੀ ਜਰੂਰਤ ਹੈ। ਜੇ ਖੰਘ ਅਤੇ ਬੁਖਾਰ ਅਤੇ ਸਾਹ ਲੈਣ ‘ਚ ਤਕਲੀਫ ਹੈ ਤਾਂ ਡਾਕਟਰ ਦੀ ਸਲਾਹ ਜਰੂਰ ਲਵੋ ।
7 ਏਮਸ ਦੇ ਮਾਹਿਰਾਂ ਮੁਤਾਬਿਕ ਕਰੋਨਾ ਦਾ ਖਤਰਾ ਬਜੁਰਗਾਂ ਅਤੇ ਬੱਚਿਆਂ ਨੂੰ ਜਿ਼ਆਦਾ ਹੈ। ਜਿੰਨਾਂ ਦੀ ਉਮਰ 70 ਸਾਲ ਜਾਂ ਵੱਧ ਹੈ ਅਤੇ ਉਹ ਬਲੱਡ ਪ੍ਰੈਸ਼ਰ , ਸੂਗਰ, ਦਿਲ ਦੇ ਰੋਗ ਜਾਂ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਹਨ , ਉਹਨਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ।
8 ਕਰੋਨਾ ਦੇ ਲੱਛਣ ਖੰਘ , ਗਲੇ ‘ਚ ਸੋਜਾ, ਸਿਰਦਰਦ , ਕਈ ਦਿਨਾਂ ਤੱਕ ਤੇਜ ਬੁਖਾਰ ਅਤੇ ਸਾਹ ਲੈਣ ‘ਚ ਤਕਲੀਫ ਆਦਿ ਹੈ ਤਾਂ ਇਹ ਕਰੋਨਾ ਦੇ ਲੱਛਣ ਹੋ ਸਕਦੇ ਹਨ। ਮਾਹਿਰਾਂ ਦੀ ਸਲਾਹ ਜਰੂਰ ਲਵੋ।
9 ਲੰਦਨ ਸਕੂਲ ਆਫ ਹਾਈਜਿਨ ਐਂਡ ਟ੍ਰਾਪੀਕਲ ਮੈਡੀਸਨ ਦੀ ਪ੍ਰੋਫੈਸਰ ਸੈਲੀ ਬਲੂਮਫੀਲਡ ਦੇ ਮੁਤਾਬਿਕ ਕਰੋਨਾ ਵਾਇਰਸ ਉਪਰ ਅਲਕੋਹਲ ਜੈੱਲ ਹਮਲਾ ਕਰਨ ਦੇ ਸਮਰੱਥ ਹੈ। ਜਿੰਨ੍ਹਾ ਸੈਨੇਟਾਈਜਰਾਂ ਵਿੱਚ ਅਲਕੋਹਲ ਦੀ ਮਾਤਰਾ 60% ਤੋਂ ਵੱਧ ਹੁੰਦੀ ਹੈ, ਉਹ ਇਹਨਾ ਕੀਟਾਣੂਆਂ ਨੂੰ ਖਤਮ ਕਰਨ ਲਈ ਅਸਰਦਾਰ ਹੁੰਦੇ ਹਨ। ਘਰ ਵਿੱਚ ਤਿਆਰ ਕੀਤੇ ਸੈਨੀਟਾਈਜਰ ਚਮੜੀ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ ਇਸ ਲਈ ਚੌਕਸੀ ਰੱਖੋ ।
10 ਵਿਦੇਸ਼ਾਂ ਤੋਂ ਆਈਆਂ ਵਸਤੂਆਂ ਨੂੰ ਹੱਥ ਨਾ ਲਾਵੋ । ਵਾਇਰਸ ਕਈ ਦਿਨਾਂ ਤੱਕ ਇਹਨਾਂ ਦੀਆਂ ਪੈਕਿੰਗ ‘ਚ ਰਹਿ ਸਕਦਾ ਹੈ ਇਸ ਲਈ ਦੂਰੀ ਬਣਾ ਕੇ ਰੱਖੋ।

Total Views: 406 ,
Real Estate