ਪਿਆਜ਼ ਵਾਲੀ ਮੱਕੀ ਦੀ ਰੋਟੀ

ਨਵਿੰਦਰ ਕੌਰ ਭੱਟੀ

ਸਮੱਗਰੀ
250 ਗ੍ਰਾਮ ਮੱਕੀ ਦਾ ਆਟਾ
1 ਵੱਡਾ ਚਮਚ ਤੇਲ
1 ਕੱਟਿਆ ਪਿਆਜ਼
ਪਾਣੀ ਜਰੂਰਤ ਅਨੁਸਾਰ
ਨਮਕ ਜਰੂਰਤ ਅਨੁਸਾਰ
1 ਚਮਚ ਗਰਮ ਮਸਾਲਾ
ਵਿਧੀ
ਆਟਾ , ਪਿਆਜ਼ , ਨਮਕ, ਗਰਮ ਮਸਾਲਾ , ਜਵੈਣ ਇਕ ਕੌਲੀ ਵਿਚ ਚੰਗੀ ਤਰਾਂ ਮਿਲਾ ਲਓ. ਥੋੜ੍ਹਾ ਥੋੜ੍ਹਾ ਪਾਣੀ ਪਾਕੇ ਆਟਾ ਗੁੰਨ ਲਓ. ਖਿਆਲ ਰੱਖੋ ਕੇ ਆਟਾ ਜਿਆਦਾ ਪਤਲਾ ਨਾ ਹੋਵੇ .
ਇਕ foil ਪੇਪਰ ਦਾ ਚੌਰਸ piece ਲੈ ਕੇ ਉਸ ਉਪਰ ਹਲਕਾ ਜੇਹਾ ਤੇਲ ਲਗਾ ਲਓ .
ਇਕ ਮੀਡੀਅਮ ਸਾਇਜ਼ ਦਾ ਪੇੜਾ ਲੈ ਕੇ foil ਪੇਪਰ ਤੇ ਰੱਖ ਕੇ ਹਲਕੇ ਹੱਥ ਨਾਲ ਗੋਲ ਰੋਟੀ ਦਾ ਆਕਾਰ ਦੇ ਲਓ.
ਧਿਆਨ ਨਾਲ ਪੇਪਰ ਸਮੇਤ ਪਹਿਲਾ ਤੋਂ ਗਰਮ ਕੀਤੇ ਤਵੇ ਉਪਰ ਪਾ ਦੋ ਤੇ ਹੌਲੀ- ਹੌਲੀ ਪੇਪਰ ਰੀਮੂਵ ਕਰ ਲਓ
ਦੋਨੋ ਪਾਸੇ ਤੋਂ ਰੋਟੀ ਸੇਕਣ ਟੋਹ ਗਰਮ ਗਰਮ ਬੱਟਰ ਆ ਕੇ ਪਰੋਸੋ. ਅਚਾਰ ਤੇ ਦਹੀਂ ਨਾਲ ਵੀ ਖਾਧੀ ਜਾ ਸਕਦੀ ਹੈ ਜਾਂ ਫੇਰ ਆਪਣੀ ਪਸੰਦ ਦੀ ਕਿਸੇ ਵੀ ਦਾਲ ਨਾਲ ਖਾਓ

Total Views: 442 ,
Real Estate