ਯੋਧੇ ਆਹ ਹੁੰਦੇ ਨੇ

ਗਰੀਬੀ -ਗਰੂਬੀ ਉਹਦੇ ਲਈ ਕੋਈ ਮਾਇਨੇ ਨਹੀਂ ਰੱਖਦੀ , ਉਹ ਤਾਂ ਜਾਨ ਤਲੀ ‘ਤੇ ਰੱਖਦਾ ‘ਤੇ ਸੂਲੀ ਦੀ ਛਾਲ ਮਾਰਦਾ ।
ਬਚਪਨ ‘ਚ ਖੇਡਾਂ ‘ਚ ਪੈ ਗਿਆ। ਲੰਬੀ ਛਾਲ ਮਾਰਿਆ ਕਰੇ, ਯੂਨੀਅਰ ਮੁਕਾਬਲੇ ‘ਚ ਦੇਸ਼ ਵਿੱਚ ਗੋਲਡ ਮੈਡਲ ਜਿੱਤ ਆਇਆ ਅਤੇ ਸੀਨੀਅਰ ਪੱਧਰ ਤੇ ਵੀ ਮੈਡਲ ਗਲ ‘ਚ ਪਵਾ ਲਿਆ ।
ਨਾ ਇਹਨੂੰ ਪਤਾ ਸੀ ਨਾ ਸਰਕਾਰ ਨੇ ਗੌਰ ਕੀਤੀ , ਖੇਡ ਅਤੇ ਜਿੱਤਾਂ ਉਹਨੂੰ ਨੌਕਰੀ ਨਾ ਦਵਾ ਸਕੀਆਂ ।
ਮੁੰਡਾ ਬਾਜ਼ੀਗਰਾਂ ਦਾ ਸੀ , ਕਹਿੰਦਾ ‘ ਬਾਜ਼ੀ ਤਾਂ ਪਾਉਣੀ ਹੀ ਪਾਉਣੀ।’
ਆਪਣੇ ਤਾਏ ਤੋਂ ਬਾਜ਼ੀ ਪਾਉਣੀ ਸਿੱਖੀ , ਸੂਲੀ ਦੀ ਛਾਲ ਲਾਉਣੀ ਸਿੱਖੀ ਅਤੇ ਜਾਨ ਤਲੀ ‘ਤੇ ਟਿਕਾਉਣੀ ਸਿੱਖੀ ।
ਹੁਣ ਵੀ ਬਾਜ਼ੀ ਪਾ ਰਿਹਾ, ਜੌਹਰ ਦਿਖਾ ਰਿਹਾ, ਪੱਟਾਂ ਦੀਆਂ ਮੋਰਨੀਆਂ ਨੱਚਦੀਆਂ ਡੌਲੇ ਲਿਸ਼ਕਾ ਰਿਹਾ ।
ਆਰਥਿਕ ਮੰਦਹਾਲੀ , ਰੱਜ ਕੇ ਕੰਗਾਲੀ ਹੈ, ਪਰ ਰੱਜੀ ਹੋਈ ਰੂਹ ਹੈ , ਵੱਗਦਾ ਹੋਇਆ ਖੂਹ ਹੈ , ਆਓ ਗੱਲ ਕਰੀਏ ਗੁਰਜੰਟ ਸਿੰਘ ਨਾਲ
ਸੁਖਨੈਬ ਸਿੰਘ ਸਿੱਧੂ

Total Views: 139 ,
Real Estate