ਦਿੱਲੀ ਚੋਣਾਂ ਜਿੱਤਡ ਮਗਰੋਂ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਇਸੇ ਫਰਵਰੀ ਮਹੀਨੇ ਦੇ ਅਖੀਰ ਵਿਚ ਬਠਿੰਡਾ ਵਿੱਚ ਰੋਡ ਸ਼ੋਅ ਕਰਨਗੇ। ਹੁਣ ਅਗਲਾ ਨਿਸ਼ਾਨਾ ਪੰਜਾਬ ਫ਼ਤਿਹ ਕਰਨ ਦਾ ਹੈ, ਜਿਸ ਲਈ ਉਹ ਪਹਿਲਾ ਗੇੜਾ ਫਰਵਰੀ ਮਹੀਨੇ ’ਚ ਹੀ ਮਾਰਨਗੇ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਉਹ ਬਠਿੰਡਾ ਤੇ ਸੰਗਰੂਰ ਹਲਕੇ ਵਿਚ ਰੋਡ ਸ਼ੋਅ ਕਰਨਗੇ। ਭਗਵੰਤ ਮਾਨ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਮੌਕੇ ਵੱਡਾ ਇਕੱਠ ਜੁੜੇਗਾ ਅਤੇ ਇਸ ਦੀ ਸ਼ੁਰੂਆਤ ਬਠਿੰਡਾ ਤੋਂ ਹੋਵੇਗੀ। ਬਠਿੰਡਾ ਖ਼ਿੱਤੇ ਦੇ ਲੋਕਾਂ ਨੇ ‘ਆਪ’ ਨੂੰ ਵੱਡਾ ਮਾਣ ਦਿੱਤਾ ਹੋਇਆ ਹੈ। ਇਹ ਰੋਡ ਸ਼ੋਅ ਸੰਗਰੂਰ ਵਿਖੇ ਸਮਾਪਤ ਹੋਵੇਗਾ, ਜਿਸ ਦੀ ਰੂਪ ਰੇਖਾ ਤਿਆਰ ਕੀਤੀ ਜਾਣੀ ਹੈ।ਉਨ੍ਹਾਂ ਕਿਹਾ ਕਿ ਦਿੱਲੀ ਵਿਚ ਵਿਕਾਸ ਦੀ ਜਿੱਤ ਹੋਈ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਆਪਣਾ ਧਿਆਨ ਪੰਜਾਬ ’ਤੇ ਹੀ ਕੇਂਦਰਿਤ ਕਰਨਗੇ ਅਤੇ ਪੰਜਾਬ ਵਿਚ ਜੋ ਮੌਜੂਦਾ ਹਾਲਾਤ ਹਨ, ਉਨ੍ਹਾਂ ਵਿਚ ਆਮ ਆਦਮੀ ਦੁਖੀ ਹੈ, ਜਿਸ ਨੂੰ ਦੁੱਖਾਂ ਦੇ ਜੰਜਾਲ ’ਚੋਂ ‘ਆਪ’ ਹੀ ਕੱਢ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਪੰਜਾਬ ਦੌਰੇ ਨਾਲ ਹੀ ਰਾਜ ਭਰ ਵਿਚ ਸਰਗਰਮੀ ਤੇਜ਼ੀ ਨਾਲ ਸ਼ੁਰੂ ਹੋ ਜਾਵੇਗੀ।
‘ਆਪ’ ਲੀਡਰਸ਼ਿਪ ਦਿੱਲੀ ਚੋਣਾਂ ਦੇ ਜੇਤੂ ਪ੍ਰਭਾਵ ਨੂੰ ਪੰਜਾਬ ’ਚ ਫੌਰੀ ਵਰਤਣਾ ਚਾਹੁੰਦੀ ਹੈ। ਖੁੱਸੇ ਹੋਏ ਆਧਾਰ ਨੂੰ ਬਹਾਲ ਕਰਨ ਵਾਸਤੇ ‘ਆਪ’ ਲੀਡਰਸ਼ਿਪ ਨੂੰ ਇਹੋ ਢੁਕਵਾਂ ਸਮਾਂ ਜਾਪਦਾ ਹੈ।
ਚੋਣਾਂ ਜਿੱਤ ਕੇ ਪੰਜਾਬ ਵਿੱਚ ਵੱਡਾ ਰੋਡ ਸ਼ੋਅ ਕਰਨਗੇ ਕੇਜਰੀਵਾਲ
Total Views: 78 ,
Real Estate