ਯੂਪੀ ਭਾਜਪਾ ਨੂੰ ਰੋਕਣ ਲਈ ਸਪਾ -ਬਸਪਾ 38-38 ਸੀਟਾਂ ‘ਤੇ ਚੋਣ ਲੜਣਗੇ , ਕਾਂਗਰਸ ਲਈ 2 ਸੀਟਾਂ ਛੱਡੀਆਂ

ਲਖਨਊ – ਬਹੁਜਨ ਸਮਾਜ ਪਾਰਟੀ ਦੇ ਮੁਖੀ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਲੋਕ ਸਭਾ ਚੋਣਾਂ ਲਈ ਗਠਜੋੜ ਕਰਨ ਦਾ ਐਲਾਨ ਕੀਤਾ । ਮਾਇਆਵਤੀ ਨੇ ਕਿਹਾ ਕਿ ਰਾਜ ਦੀਆਂ 80 ਸੀਟਾਂ ਵਿੱਚੋਂ ਸਪਾ ਅਤੇ ਬਸਪਾ 38-38 ਸੀਟਾਂ ‘ਤੇ ਚੋਣ ਲੜੇਗੀ । ਕਾਂਗਰਸ ਨਾਲ ਅਸੀਂ ਗਠਜੋੜ ਕੀਤੇ ਬਿਨਾ ਹੀ ਅਮੇਠੀ ( ਰਾਹੁਲ ਗਾਂਧੀ ਦੀ ਸੀਟ ) ਅਤੇ ਰਾਏਬਰੇਲੀ ( ਸੋਨੀਆ ਗਾਂਧੀ ਦੀ ਸੀਟ ) ਨੂੰ ਅਸੀ ਛੱਡ ਦਿੱਤਾ ਹੈ ਤਾਂ ਕਿ ਭਾਜਪਾ ਦੇ ਲੋਕ ਕਾਂਗਰਸ ਪ੍ਰਧਾਨ ਨੂੰ ਇੱਥੇ ਉਲਝਾ ਕੇ ਨਾ ਰੱਖ ਸਕਣ । ਦੋ ਹੋਰ ਸੀਟਾਂ ‘ਤੇ ਬਾਕੀਆਂ ਪਾਰਟੀਆਂ ਨੂੰ ਮੌਕਾ ਦੇਵਾਂਗੇ।’
ਕਾਂਗਰਸ ਨਾਲ ਚੋਣ ਸਮਝੌਤੇ ਬਾਰੇ ਮਾਇਆਵਤੀ ਨੇ ਕਿਹਾ , ‘ ਕਾਂਗਰਸ ਨਾਲ ਸਮਝੌਤਾ ਕਰਨ ਦਾ ਸਾਨੂੰ ਫਾਇਦਾ ਨਹੀਂ ਮਿਲਦਾ, ਬਲਕਿ ਕਾਂਗਰਸ ਨੂੰ ਸਾਡੇ ਵੋਟ ਚਲੇ ਜਾਂਦੇ ਹਨ। ਸਾਡਾ ਵੋਟ ਪ੍ਰਤੀਸ਼ਤ ਘੱਟ ਜਾਂਦਾ ਹੈ।’
ਸਪਾ-ਬਸਪਾ ਵਿਚਾਲੇ 26 ਸਾਲ ਪਹਿਲਾਂ ਵੀ ਸਮਝੌਤਾ ਹੋਇਆ ਸੀ । 1993 ਵਿੱਚ ਵੀ ਦੋਵੇ ਦਲ ਇਕੱਠੇ ਸਨ। ਦੋ ਸਾਲ ਸਰਕਾਰ ਵੀ ਚੱਲੀ ਸੀ , ਪਰ 1995 ਵਿੱਚ ਗੈਸਟ ਹਾਊਸ ਕਾਂਡ ਤੋਂ ਬਾਅਦ ਗਠਜੋੜ ਟੁੱਟ ਗਿਆ । ਉਦੋਂ ਲਖਨਊ ਦੇ ਸਟੇਟ ਗੈਸਟ ਹਾਊਸ ਵਿੱਚ ਮਾਇਆਵਤੀ ਦੀ ਮੌਜੂਦਗੀ ਨਾਲ ਸਪਾ ਸਮਰੱਥਕਾਂ ਨੇ ਬਸਪਾ ਵਿਧਾਇਕਾਂ ਦੀ ਕੁੱਟਮਾਰ ਕੀਤੀ ਸੀ । ਇਸ ਘਟਨਾ ਉਪਰ ਮਾਇਆਵਤੀ ਨੇ ਕਿਹਾ , ‘ ਗੈਸਟ ਹਾਊਸ ਕਾਂਡ ਨੂੰ ਕਿਨਾਰੇ ਕਰਕੇ ਦੇਸ਼ ਹਿੱਤ ਅਤੇ ਜਨ ਹਿਤ ਵਿੱਚ ਅਸੀਂ ਸਪਾ ਨਾਲ ਗਠਜੋੜ ਕਰ ਰਹੇ ਹਾਂ। ਇਸ ਵਾਰ ਇਹ ਗਠਜੋੜ ਲੰਬਾ ਚਲੇਗਾ । ਉਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਹ ਗਠਜੋੜ ਕਾਇਮ ਰਹੇਗਾ।
ਮਾਇਆਵਤੀ ਨੇ ਕਿਹਾ , ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ , ਇਹਨਾਂ ਦੋਵੇ ਗੁਰੂ- ਚੇਲੇ ਦੀ ਨੀਂਦ ਉਡਾ ਦੇਣ ਵਾਲੀ ਪ੍ਰੈਸ ਕਾਨਫਰੰਸ ਹੈ। ਦੇਸ਼ ਅਤੇ ਜਨਤਾ ਦੇ ਹਿੱਤ ਵਿੱਚ ਸਾਰੇ ਗਿਲੇ ਸਿ਼ਕਵੇ ਭੁਲਾ ਅਸੀਂ ਚੋਣ ਸਮਝੌਤਾ ਕੀਤਾ ਹੈ।

Total Views: 159 ,
Real Estate