5340 ਮੀਟਰ ਦੀ ਉੱਚਾਈ ‘ਤੇ ਫੈਸ਼ਨ ਸ਼ੋਅ

ਸਭ ਤੋਂ ਜ਼ਿਆਦਾ ਉੱਚਾਈ ‘ਤੇ ਇਕ ਫੈਸ਼ਨ ਸ਼ੋਅ ਦਾ ਆਯੋਜਨ ਕਰਾ ਕੇ ਨੇਪਾਲ ਨੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਆਯੋਜਨ ਦੇ ਰਾਹੀਂ ਨੇਪਾਲ ਨੇ ਗਿਨੀਜ਼ ਵਿਸ਼ਵ ਰਿਕਾਰਡ ਵਿਚ ਅਪਣਾ ਨਾਮ ਦਰਜ ਕਰਵਾ ਲਿਆ ਹੈ। ਨੇਪਾਲ ਟੂਰਿਜ਼ਮ ਬੋਰਡ ਦੀ ਮਦਦ ਨਾਲ ਇਸ ਫ਼ੈਸ਼ਨ ਸ਼ੋਅ ਦਾ ਆਯੋਜਨ ਆਰ।ਬੀ। ਡਾਇਮੰਡਜ਼ ਅਤੇ ਕੇਏਏਐਸ ਸਟਾਈਲ ਵਲੋਂ ਕੀਤਾ ਗਿਆ।ਜ਼ਮੀਨ ਤੋਂ 5340 ਮੀਟਰ ਉਚਾਈ ‘ਤੇ ਐਵਰਸੈਟ ਦੇ ਬੇਸ ਕੈਂਪ ਦੇ ਨੇੜੇ ਕਾਲਾ ਪੱਥਰ ਵਿਚ ਦਿ ਮਾਉਂਟ ਐਵਰੈਸਟ ਫ਼ੈਸ਼ਨ ਰਨਵੇਅ ਦਾ ਆਯੋਜਨ 26 ਜਨਵਰੀ ਨੂੰ ਕੀਤਾ ਗਿਆ ਸੀ। ਨੇਪਾਲ ਟੂਰਿਜ਼ਮ ਬੋਰਡ ਨੇ ਟੂਰਿਜ਼ਮ ਨੂੰ ਵਧਾਉਣ ਦੇ ਲਈ ਇਕ ਨਵੀ ਮੁਹਿੰਮ ਚਲਾਈ ਹੈ-‘ਵਿਜ਼ਿਟ ਨੇਪਾਲ ਯੀਅਰ 2020’। ਇਹ ਫ਼ੈਸ਼ਨ ਸ਼ੋਅ ਇਸੇ ਮੁਹਿੰਮ ਦਾ ਹਿੱਸਾ ਸੀ।ਇਸ ਫੈਸ਼ਨ ਸ਼ੋਅ ਵਿਚ ਫਿਨਲੈਂਡ, ਇਟਲੀ, ਸ਼੍ਰੀਲੰਕਾ ਅਤੇ ਸਿੰਗਾਪੁਰ ਸਮੇਤ ਦੁਨੀਆ ਦੇ ਵਿਭਿੰਨ ਹਿੱਸਿਆਂ ਦੇ ਮਾਡਲਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਆਯੋਜਨ ਦਾ ਮੁੱਖ ਉਦੇਸ਼ ਲੋਕਾਂ ਨੂੰ ਜਲਵਾਯੂ ਤਬਦੀਲੀ ਦੇ ਬਾਰੇ ਵਿਚ ਜਾਗਰੂਕ ਕਰਨਾ ਸੀ।ਨੇਪਾਲ ਟੂਰਿਜ਼ਮ ਬੋਰਡ ਵਲੋਂ ਬੁਧਵਾਰ ਨੂੰ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਫੈਸ਼ਨ ਉਤਸਵ ਦੇ ਪਿੱਛੇ ਦਾ ਮੁੱਖ ਉਦੇਸ਼ ਜਲਵਾਯੂ ਤਬਦੀਲੀ ਦੇ ਬਾਰੇ ਵਿਚ ਲੋਕਾਂ ਦੀ ਜਾਗਰੂਕਤਾ ਵਧਾਉਣਾ ਹੈ। ਫੈਸ਼ਨ ਸ਼ੋਅ ਦੇ ਦੌਰਾਨ ਵਰਤੀ ਜਾਣ ਵਾਲੀ ਸਾਰੀ ਸਮੱਗਰੀ ਕੁਦਰਤੀ ਅਤੇ ਜੈਵਿਕ ਸੀ।ਕੱਪੜਿਆਂ ਨੂੰ ਬਣਾਉਣ ਲਈ ਨੇਪਾਲੀ ਪਸ਼ਮੀਨਾ, ਫੇਲਟ ਅਤੇ ਯਾਕ ਉੱਨ ਦੀ ਵਰਤੋਂ ਕੀਤੀ ਗਈ, ਜੋ ਸਰਦੀਆਂ ਵਿਚ ਪਾਉਣ ਲਈ ਆਦਰਸ਼ ਹੈ।

Total Views: 375 ,
Real Estate