MLA ਅਹੁਦੇ ਦੀ ਤਨਖਾਹ ਨਹੀਂ ਲੈ ਰਹੇ ਸਿੱਧੂ

ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੰਤਰੀ ਦੀ ਕੁਰਸੀ ਛੱਡਣ ਤੋਂ ਬਾਅਦ ਆਪਣੇ ਵਿਧਾਇਕ ਅਹੁਦੇ ਦੀ ਤਨਖਾਹ ਨਹੀਂ ਲੈ ਰਹੇ ਹਨ। ਪਿਛਲੇ 4 ਮਹੀਨਿਆਂ ਤੋਂ ਨਵਜੋਤ ਸਿੱਧੂ ਨੇ ਆਪਣੀ ਐਮਐਲਏ ਦੀ ਤਨਖਾਹ ਤੇ ਭੱਤੇ ਨਹੀਂ ਲਏ ਹਨ। ਮੰਤਰੀ ਰਹਿੰਦੇ ਹੋਏ ਸਿੱਧੂ ਨੂੰ ਸਰਕਾਰੀ ਕੋਠੀ ਤੇ ਮੰਤਰੀ ਦੀ ਤਨਖਾਹ ਮਿਲਦੀ ਰਹੀ ਵਿਧਾਨ ਸਭਾ ਦੀ ਸਕੱਤਰ ਅਨੁਸਾਰ ਸਿੱਧੂ ਵੱਲੋਂ ਤਨਖਾਹ ਲਈ ਨਹੀਂ ਜਾ ਰਹੀ। ਸਿੱਧੂ ਦੀ ਤਨਖਾਹ ਇਸ ਲਈ ਖਾਤੇ ਵਿੱਚ ਨਹੀਂ ਗਈ ਕਿਉਂਕਿ ਉਨ੍ਹਾਂ ਨੇ ਡੀਡੀਏ ਦੀ ਫਾਇਲ ਤੇ ਸਾਇਨ ਨਹੀਂ ਕੀਤੇ।ਨਿਯਮ ਅਨੁਸਾਰ ਹਰ ਵਿਧਾਇਕ ਨੂੰ ਆਪਣੀ ਤਨਖਾਹ ਤੇ ਭੱਤੇ ਲੈਣ ਲਈ ਸਾਇਨ ਕਰਨੇ ਪੈਂਦੇ ਹਨ। ਨਵਜੋਤ ਸਿੱਧੂ ਵੱਲੋਂ ਸੈਲਰੀ ਲਈ ਅਪਲਾਈ ਹੀ ਨਹੀਂ ਕੀਤਾ ਜਾ ਰਿਹਾ।

Total Views: 187 ,
Real Estate