ਕੈਪੀਐਸ ਗਿੱਲ ਸਨ ਮਹਾਨ ਅਫ਼ਸਰ – ਕੈਪਟਨ ਅਮਰਿੰਦਰ

ਪੰਜਾਬ ਦੇ ਦੋ ਵਾਰ ਡੀਜੀਪੀ ਰਹੇ ਕੰਵਰ ਪਾਲ ਸਿੰਘ ਗਿੱਲ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਸ਼ਾਂਤੀ ਸਥਾਪਤ ਕਰਨ ਦਾ ਮੁੱਖ ਚਿਹਰਾ ਦੱਸਿਆ ਹੈ। ਸੀਐਮ ਅੱਜ ਚੰਡੀਗੜ੍ਹ ‘ਚ ਦੂਜੇ ਕੇਪੀਐਸ ਗਿੱਲ ਯਾਦਗਾਰੀ ਭਾਸ਼ਣ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਸੀਐਮ ਨੇ ਪੰਜਾਬ ‘ਚ ਖਾੜਕੂਵਾਦ ਦੇ ਦੌਰ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਵੇਲੇ ਖਾੜਕੂ ਖੁਦ ਗਲਤੀਆਂ ਕਰਨ ਲੱਗ ਪਏ ਸਨ। ਉਹ ਲੋਕਾਂ ਦੇ ਘਰਾਂ ਅੰਦਰ ਵੜਦੇ, ਖਾਣਾ ਖਾਂਦੇ ਤੇ ਫਿਰ ਉਨ੍ਹਾਂ ਹੀ ਪਰਿਵਾਰਾਂ ਨੂੰ ਤੰਗ ਕਰਦੇ। ਵਿਵਾਦਾਂ ‘ਚ ਰਹੇ ਕੇਪੀਐਸ ਗਿੱਲ ਨੂੰ ਉਨ੍ਹਾ ਨੇ ਇੱਕ ਮਹਾਨ ਤੇ ਬਹਾਦਰ ਅਫਸਰ ਕਿਹਾ। ਕੈਪਟਨ ਨੇ ਸਾਫ ਕੀਤਾ ਕਿ ਸੂਬੇ ਨੂੰ ਉਹ ਕਦੇ ਵੀ ਕੱਟੜਪੰਥੀ ਸੂਬਾ ਨਹੀਂ ਬਣਨ ਦੇਣਗੇ। ਪੰਜਾਬ ਪੁਲਿਸ ਨੇ ਅੱਤਵਾਦ ਦੇ ਦੌਰ ‘ਚ ਜੋ ਲੜਾਈ ਲੜੀ, ਉਸਨੇ ਪੁਲਿਸ ਨੂੰ ਹਰ ਤਰ੍ਹਾ ਦੇ ਹਾਲਾਤਾਂ ਨਾਲ ਲੜਨ ਦੇ ਯੋਗ ਬਣਾ ਦਿੱਤਾ ਹੈ। ਕੇਪੀਐਸ ਗਿੱਲ ਯਾਦਗਾਰੀ ਭਾਸ਼ਣ ਪ੍ਰੋਗਰਾਮ ਦੇ ਮੱਖ ਬੁਲਾਰੇ ਅਮਰੀਕਾ ਦੀ ਰੈਂਡ ਕਾਰਪੋਰੇਸ਼ਨ ਦੇ ਸੀਨੀਅਰ ਰਾਜਨੀਤੀਕ ਵਿਗਿਆਨੀ ਪੀਟਰ ਚਾੱਕ ਨੇ ਦੁਨੀਆ ਭਰ ਵਿੱਚ ਅੱਤਵਾਦ, ਡਿਜੀਟਲ ਕੱਟੜਪੰਥ ਦੇ ਮੁੱਦੇ ਉੱਤੇ ਭਾਸ਼ਣ ਦਿੱਤਾ। ਉਨ੍ਹਾ ਕਿਹਾ ਕਿ ਮੈਨੂੰ ਵੀ ਇੱਕ ਵਾਰ ਕੇਪੀਐਸ ਗਿੱਲ ਨਾਲ ਡਿਨਰ ਕਰਨ ਦਾ ਮੌਕਾ ਮਿਲਿਆ ਸੀ ਤੇ ਮੈਂ ਪੜ੍ਹਿਆ ਕਿ ਆਪਣੇ ਦੇਸ਼ ਲਈ ਗਿੱਲ ਨੇ ਅੱਤਵਾਦ ਖਿਲਾਫ ਲੜਾਈ ਲੜੀ।

Total Views: 198 ,
Real Estate