ਅਮਰੀਕਾ : ਲੁਟੇਰਿਆਂ ਨੇ ਭਾਰਤੀ ਇੰਜੀਨੀਅਰ ਨੂੰ ਗੋਲੀ ਮਾਰੀ

ਡੈਟ੍ਰਾਇਟ (ਮਿਸ਼ੀਗਨ )  ‘ਚ ਇੱਕ ਭਾਰਤੀ ਇੰਜੀਨੀਅਰ ਸਾਈਂ ਕ੍ਰਿਸ਼ਨਾ ਨੂੰ ਗੋਲੀ ਮਾਰ ਕੇ ਗੰਭੀਰ ਰੂਪ ‘ਚ ਜ਼ਖ਼ਮੀ ਕੀਤੇ ਜਾਣ ਦੀ ਖ਼ਬਰ ਹੈ। ਤੇਲੰਗਾਨਾ ਮੂਲ ਦਾ ਕ੍ਰਿਸ਼ਨਾ , ਪੇਸ਼ੇ ਵਜੋਂ ਇਲੈਕਟ੍ਰੀਕਲ ਇੰਜੀਨੀਅਰ ਹੈ।

ਸ੍ਰੀ ਕ੍ਰਿਸ਼ਨਾ ਨੂੰ ਬੀਤੀ 3 ਜਨਵਰੀ ਦੀ ਰਾਤ ਨੂੰ 1:30 ਵਜੇ ਗੋਲੀ ਮਾਰੀ ਗਈ, ਜਦੋਂ ਉਹ 3 ਜਨਵਰੀ, ਰਾਤੀਂ 11:30 ਵਜੇ ਕੰਮ ਤੋਂ ਪਰਤ ਰਹੇ ਸਨ। ਲੁਟੇਰਿਆਂ ਨੇ ਉਨ੍ਹਾਂ ਦੀ ਕਾਰ, ਬਟੂਆ ਤੇ ਹੋਰ ਸਾਮਾਨ ਲੈ ਲਿਆ ਤੇ ਬਾਅਦ ‘ਚ ਉਨ੍ਹਾਂ ਨੂੰ ਗੋਲ਼ੀ ਮਾਰ ਦਿੱਤੀ।
ਹੱਡ ਚੀਰਵੀ ਠੰਢ ਚ ਉਹ ਜ਼ਖ਼ਮੀ ਹਾਲਾਤ ਵਿੱਚ ਸੜਕ ‘ਤੇ ਡਿੱਗਿਆ ਪਿਆ ਰਿਹਾ ਅਤੇ ਇੱਕ ਰਾਹਗੀਰ ਨੇ ਉਸਨੂੰ ਹਸਪਤਾਲ ਪਹੁੰਚਾਇਆ ।
ਸ੍ਰੀ ਸਾਈਂ ਕ੍ਰਿਸ਼ਨਾ ਦੀ ਹਾਲਤ ਇਸ ਵੇਲੇ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰਾਂ ਮੁਤਾਬਕ ਹਾਲੇ ਉਨ੍ਹਾਂ ਦੇ ਪੇਚੀਦਾ ਕਿਸਮ ਦੇ ਕਈ ਆਪਰੇਸ਼ਨ ਹੋਣੇ ਹਨ; ਜਿਸ ਲਈ ਢਾਈ ਲੱਖ ਡਾਲਰ ਦਾ ਖ਼ਰਚਾ ਆਉਣਾ ਹੈ। ਇਸ ਲਈ ਫ਼ੇਸਬੁੱਕ ‘ਤੇ ਇੱਕ ਪੰਨਾ ਬਣਾਇਆ ਗਿਆ ਹੈ; ਜਿਸ ਰਾਹੀਂ ਲਗਭਗ ਸਵਾ ਲੱਖ ਡਾਲਰ ਇਕੱਠੇ ਵੀ ਕਰ ਲਏ ਗਏ ਹਨ।

Total Views: 312 ,
Real Estate