ਓਮੀਕਰੋਨ ਦੇ ਨਾਲ ਹੀ ਇੱਕ ਹੋਰ ਨਵੇਂ ਵੇਰੀਐਂਟ ਦੇ 12 ਮਾਮਲੇ !

90

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਵਧ ਰਹੇ ਨਵੇਂ ਮਾਮਲਿਆਂ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਮੰਗਲਵਾਰ ਨੂੰ ਦੇਸ਼ਾਂ ਨੂੰ ਟੀਕਾਕਰਨ ਵਿੱਚ ਵਾਧਾ ਕਰਨ ਬਾਰੇ ਆਖਿਆ ਹੈ। ਕੋਰੋਨਾਵਾਇਰਸ ਬਾਰੇ ਵਿਸ਼ਵ ਸਿਹਤ ਸੰਗਠਨ ਦੇ ਟੈਕਨੀਕਲ ਮੁਖੀ ਮਾਰੀਆ ਵੈਨ ਨੇ ਆਖਿਆ ਹੈ ਕਿ ਓਮੀਕਰੋਨ ਕੋਈ ਆਮ ਜ਼ੁਕਾਮ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਅੱਠ ਦਿਨਾਂ ਵਿੱਚ ਭਾਰਤ ਵਿੱਚ ਵੀ ਲਗਭਗ ਇੱਕ ਲੱਖ ਐਕਟਿਵ ਸਾਹਮਣੇ ਆਏ ਹਨ। ਮਾਰੀਆ ਵੈਨ ਮੁਤਾਬਕ ਇਹ ਵੀ ਦੇਖਿਆ ਗਿਆ ਹੈ ਕਿ ਡੈਲਟਾ ਵੇਰੀਅੰਟ ਦੇ ਮੁਕਾਬਲੇ ਓਮੀਕਰੋਨ ਵੇਰੀਐਂਟ ਵਿੱਚ ਹਸਪਤਾਲ ਵਿੱਚ ਦਾਖਿਲ ਹੋਣ ਦੇ ਮਾਮਲੇ ਘੱਟ ਹਨ ਪਰ ਇਸ ਨਾਲ ਜ਼ਿਆਦਾ ਲੋਕ ਪ੍ਰਭਾਵਿਤ ਹੋ ਰਹੇ ਹਨ। ਅਜਿਹੇ ਵਿੱਚ ਦੇਸ਼ਾਂ ਨੂੰ ਆਪਣੀ ਟੀਕਾਕਰਨ ਪ੍ਰੋਗਰਾਮ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਪਵੇਗਾ।
ਵਿਸ਼ਵ ਸਿਹਤ ਸੰਗਠਨ ਦੀ ਇਹ ਚੇਤਾਵਨੀ ਉਸ ਸਮੇਂ ਆਇਆ ਜਦੋਂ ਫਰਾਂਸ ਦੇ ਵਿਗਿਆਨਕਾਂ ਨੇ ਇਕ ਨਵੇਂ ਵੇਰੀਐਂਟ ਬਾਰੇ ਜਾਣਕਾਰੀ ਦਿੱਤੀ ਹੈ। ਇਸ ਨਵੇਂ ਵੇਰੀਐਂਟ ਦੇ ਹੁਣ ਤੱਕ 12 ਮਾਮਲੇ ਸਾਹਮਣੇ ਆਏ ਹਨ। ਫਰਾਂਸ ਵਿੱਚ ਮੌਜੂਦ ਵਿਗਿਆਨੀਆਂ ਨੇ ਇੱਕ ਨਵੇਂ ਕੋਵਿਡ ਵੇਰੀਐਂਟ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਫਿਲਹਾਲ ਇਸ ਦਾ ਨਾਂ ‘ਆਈਐੱਚਯੂ’ ਰੱਖਿਆ ਹੈ। ਦੱਖਣੀ ਫਰਾਂਸ ਵਿੱਚ 12 ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਇਸ ਨਵੇਂ ਵੇਰੀਐਂਟ ਦੇ ਲੱਛਣ ਹਨ। ਇਸ ਦਾ ਪਹਿਲਾ ਮਰੀਜ਼ ਇੱਕ ਵਿਅਕਤੀ ਸੀ ਜੋ ਮੱਧ ਅਫ਼ਰੀਕਾ ਦੇ ਕੈਮਰੂਨ ਤੋਂ ਵਾਪਿਸ ਆਇਆ ਸੀ। ਮਾਹਿਰਾਂ ਮੁਤਾਬਕ ਇਸ ਵੇਰੀਐਂਟ ਬਾਰੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਫਰਾਂਸ ਤੋਂ ਬਿਨਾਂ ਹੋਰ ਕਿਸੇ ਦੇਸ਼ ਵਿੱਚ ਇਸ ਦੇ ਮਾਮਲੇ ਸਾਹਮਣੇ ਨਹੀਂ ਆਏ। ਫਿਲਹਾਲ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਵੇਰੀਐਂਟ ਨੂੰ ਆਪਣੀ ‘ਜਾਂਚ ਦੀ ਸੂਚੀ’ ਅਧੀਨ ਨਹੀਂ ਰੱਖਿਆ ਗਿਆ।

Real Estate