ਪੰਜਾਬ ‘ਚ ਲੱਗੇ ਰਾਸ਼ਟਰਪਤੀ ਰਾਜ: ਕੈਪਟਨ ਅਮਰਿੰਦਰ

83

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ ਹੈ । ਉਨ੍ਹਾਂ ਇਹ ਮੋਦੀ ਦੀ ਰੈਲੀ ਰੱਦ ਹੋਣ ਮਗਰੋਂ ਕਿਹਾ ਹੈ । ਦਰਾਅਸਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅੱਜ ਹੋਣ ਵਾਲੀ ਫਿਰੋਜ਼ਪੁਰ ਰੈਲੀ ਰੱਦ ਹੋ ਗਈ ਹੈ । ਇਸ ਲਈ ਸੁਰੱਖਿਆ ਵਿਚ ਕਮੀ ਪਿੱਛੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਉਸਨੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ ਤੇ ਸੂਬਾ ਸਰਕਾਰ ਤੋਂ ਵਿਸਥਾਰਿਤ ਰਿਪੋਰਟ ਮੰਗੀ ਹੈ। ਰਾਜ ਸਰਕਾਰ ਨੁੰ ਇਸ ਸੁਰੱਖਿਆ ਉਣਤਾਈ ਲਈ ਜ਼ਿੰਮੇਵਾਰੀ ਤੈਅ ਕਰਨ ਅਤੇ ਸਖ਼ਤ ਕਾਰਵਾਈ ਕਰਨ ਵਾਸਤੇ ਵੀ ਕਿਹਾ ਹੈ।
ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਇਕ ਫਲਾਈ ਓਵਰ ’ਤੇ ਪਹੁੰਚਿਆ ਤਾਂ ਕੁਝ ਵਿਖਾਵਾਕਾਰੀਆਂ ਨੇ ਇਸ ਨੂੰ ਜਾਮ ਕਰ ਦਿੱਤਾ। ਪ੍ਰਧਾਨ ਮੰਤਰੀ 15 ਤੋਂ 20 ਮਿੰਟ ਤੱਕ ਫਲਾਈ ਓਵਰ ’ਤੇ ਫਸੇ ਰਹੇ।

Real Estate