2022 ਕੋਰੋਨਾ ਮਹਾਂਮਾਰੀ ਦੇ ਖਾਤਮੇ ਦਾ ਸਾਲ ਹੋਵੇਗਾ ?

110

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਦਾਨੋਮ ਗੇਬਰੇਅਸ ਨੇ ਉਮੀਦ ਜਤਾਈ ਹੈ ਕਿ 2022 ਕੋਵਿਡ -19 ਮਹਾਂਮਾਰੀ ਦੇ ਅੰਤ ਦਾ ਸਾਲ ਹੋ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਲਈ ਇਕ ਸ਼ਰਤ ਵੀ ਜੋੜੀ ਹੈ। ਸ਼ਰਤ ਇਹ ਹੈ ਕਿ ਸਾਰੇ ਦੇਸ਼ਾਂ ਨੂੰ ਇਸ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਕੰਮ ਕਰਨਾ ਚਾਹੀਦਾ ਹੈ। ਡਬਲਯੂਐਚਓ ਮੁਖੀ ਨੇ ਨਵੇਂ ਸਾਲ ‘ਤੇ ਜਾਰੀ ਕੀਤੇ ਆਪਣੇ ਸੰਦੇਸ਼ ਵਿੱਚ ‘ਤੰਗ ਰਾਸ਼ਟਰਵਾਦ’ ਦੇ ਰੁਝਾਨ ਅਤੇ ਇਸ ਦੇ ਕਾਰਨ ਟੀਕਿਆਂ ਦੇ ਭੰਡਾਰਨ ਬਾਰੇ ਵੀ ਚਿਤਾਵਨੀ ਦਿੱਤੀ ਹੈ।ਉਨ੍ਹਾਂ ਕਿਹਾ ਕਿ ਟੀਕਿਆਂ ਦੀ ਵੰਡ ਵਿੱਚ ਲਗਾਤਾਰ ਅਸਮਾਨਤਾ ਹੈ। ਇਸ ਕਾਰਨ ਵਾਇਰਸ ਨੂੰ ਆਪਣਾ ਰੂਪ ਬਦਲਣ ਅਤੇ ਫੈਲਣ ਦਾ ਮੌਕਾ ਮਿਲ ਰਿਹਾ ਹੈ।
ਡਬਲਯੂਐਚਓ ਦੇ ਮੁਖੀ ਅਨੁਸਾਰ, ‘ਕੁਝ ਦੇਸ਼ ਤੰਗ ਰਾਸ਼ਟਰਵਾਦ ਦੇ ਸ਼ਿਕਾਰ ਹਨ। ਇਸ ਕਾਰਨ ਉਹ ਟੀਕੇ ਦਾ ਭੰਡਾਰ ਕਰ ਰਹੇ ਹਨ। ਇਸੇ ਲਈ ਜਿੱਥੇ ਵੈਕਸੀਨ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਉੱਥੇ ਇਹ ਨਹੀਂ ਪਹੁੰਚ ਰਹੀ ਜਾਂ ਬਹੁਤ ਘੱਟ ਮਾਤਰਾ ਵਿੱਚ ਪਹੁੰਚ ਰਹੀ ਹੈ। ਇਨ੍ਹਾਂ ਹਾਲਾਤਾਂ ਨੇ ਕੋਵਿਡ-19 ਦੇ ਓਮੀਕ੍ਰੋਨ ਰੂਪ ਨੂੰ ਵਧਣ-ਫੁੱਲਣ ਅਤੇ ਫੈਲਣ ਲਈ ਸਾਰੀਆਂ ਅਨੁਕੂਲ ਸਥਿਤੀਆਂ ਪ੍ਰਦਾਨ ਕੀਤੀਆਂ। ਪਰ ਜੇਕਰ ਅਸੀਂ ਵੈਕਸੀਨ ਦੀ ਵੰਡ ਵਿੱਚ ਅਸਮਾਨਤਾ ਨੂੰ ਖਤਮ ਕਰਦੇ ਹਾਂ, ਤਾਂ ਅਸੀਂ ਮਹਾਂਮਾਰੀ ਨੂੰ ਵੀ ਖਤਮ ਕਰਨ ਵਿੱਚ ਸਫਲ ਹੋ ਜਾਵਾਂਗੇ।

Real Estate