ਬਿਕਰਮ ਮਜੀਠੀਆ ਗੁਰੂਘਰ ਹੋਏ ਨਤਮਸਤਕ !

69

ਅਕਾਲੀ ਆਗੂ ਬਿਕਰਮ ਮਜੀਠੀਆ ‘ ਤੇ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋ ਨਸ਼ਾ ਤਸਕਰੀ ਦੇ ਮਾਮਲੇ ‘ ਚ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮਜੀਠੀਆ ਰੂਪੋਸ਼ ਹੋ ਗਏ ਸੀ। ਇਸੇ ਦੌਰਾਨ ਨਵੇਂ ਸਾਲ ‘ਤੇ ਯੂਥ ਅਕਾਲੀ ਦਲ ਦੇ ਪੇਜ਼ ‘ਤੇ ਬਿਕਰਮ ਮਜੀਠੀਆ ਦੀਆਂ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਨੂੰ ਦੇਖ ਕੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ , ਹਾਲਾਂਕਿ ਇਹ ਪਤਾ ਨਹੀਂ ਲੱਗਾ ਕਿ ਤਸਵੀਰਾਂ ਪੁਰਾਣੀ ਹਨ ਜਾਂ ਨਵੀਂਆਂ। ਫੇਸਬੁੱਕ ਤੇ ਟਵਿੱਟਰ ‘ ਤੇ ਫੋਟੋਆਂ ਸਾਂਝੀਆਂ ਕਰਨ ਮਗਰੋਂ ਸੂਬੇ ਦੀ ਸਿਆਸਤ ਭੱਖ ਗਈ ਹੈ।
ਬਿਕਰਮ ਮਜੀਠੀਆ ਨੇ ਅਗਾਊਂ ਜ਼ਮਾਨਤ ਲਈ ਮੋਹਾਲੀ ਸੈਸ਼ਨ ਕੋਰਟ ‘ ਚ ਜ਼ਮਾਨਤ ਲਈ ਅਰਜ਼ੀ ਲਾਈ ਸੀ ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਹਾਈਕੋਰਟ ਰੁਖ ਕੀਤਾ ਸੀ ਪਰ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਹਾਲੇ ਤੱਕ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ, ਅਗਾਊਂ ਜ਼ਮਾਨਤ ਅਰਜ਼ੀ ‘ ਤੇ ਸੁਣਵਾਈ 5 ਜਨਵਰੀ ਨੂੰ ਹੋਵੇਗੀ।

Real Estate