ਸੰਸਦ ਵਿੱਚ ਚੱਲੇ ਘਸੁੰਨ-ਮੁੱਕੇ

103

ਜਾਰਡਨ ਤੋਂ ਇੱਕ ਵੀਡੀਓ ਵਿੱਚ ਸੰਸਦ ਮੈਂਬਰ ਇੱਕ ਦੂਜੇ ਨੂੰ ਕੁੱਟ ਰਹੇ ਹਨ। ਕਈ ਲੋਕ ਇੱਕ ਦੂਜੇ ਨੂੰ ਲੱਤ ਮਾਰਦੇ ਅਤੇ ਮੁੱਕੇ ਮਾਰਦੇ ਦੇਖੇ ਜਾ ਰਹੇ ਹਨ। ਸੰਵਿਧਾਨ ਵਿੱਚ ਸੋਧ ਬਿੱਲ ਨੂੰ ਲੈ ਕੇ ਬਹਿਸ ਚੱਲ ਰਹੀ ਸੀ। ਪਹਿਲਾਂ ਤਾਂ ਸ਼ਬਦੀ ਜੰਗ ਚੱਲ ਰਹੀ ਸੀ। ਇਸ ਤੋਂ ਬਾਅਦ ਗੱਲ ਲੜਾਈ ਤੱਕ ਕਦੋਂ ਪਹੁੰਚ ਗਈ, ਇਸ ਦਾ ਪਤਾ ਹੀ ਨਹੀਂ ਲੱਗਾ। ਸਪੀਕਰ ਨੇ ਸਦਨ ਦੀ ਕਾਰਵਾਈ ਵਿੱਚ ਰੁਕਾਵਟ ਪਾਉਣ ਵਾਲੇ ਇੱਕ ਸੰਸਦ ਮੈਂਬਰ ਨੂੰ ਵੀ ਬਾਹਰ ਜਾਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਸਭ ਨੇ ਲੜਨਾ ਸ਼ੁਰੂ ਕਰ ਦਿੱਤਾ। ਕਿਤੇ ਕੋਈ ਕਿਸੇ ਦਾ ਗਲਾ ਫੜ ਰਿਹਾ ਹੈ, ਕਿਤੇ ਕੋਈ ਕਿਸੇ ਨੂੰ ਲੱਤ ਮਾਰ ਰਿਹਾ ਹੈ। ਵੀਡੀਓ ਦੇਖ ਕੇ ਕਿਤੇ ਵੀ ਅਜਿਹਾ ਨਹੀਂ ਲੱਗਦਾ ਕਿ ਇਹ ਲੋਕ ਆਗੂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਲੜਾਈ ਦੀ ਵੀਡੀਓ ਵਾਇਰਲ ਹੋਣ ਕਾਰਨ ਜਾਰਡਨ ਦੇ ਇਨ੍ਹਾਂ ਨੇਤਾਵਾਂ ਦੀ ਵਿਸ਼ਵ ਪੱਧਰ ‘ਤੇ ਨਿੰਦਾ ਹੋ ਰਹੀ ਹੈ। ਹਾਲਾਂਕਿ ਸੰਸਦ ਭਵਨ ‘ਚ ਹੋਈ ਲੜਾਈ ‘ਚ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ।

Real Estate