ਦਿੱਲੀ ਵਿੱਚ ਲਗਾਇਆ ਰਾਤ ਦਾ ਕਰਫਿਊ, ਚੰਡੀਗੜ੍ਹ ਵਿੱਚ ਓਮੀਕਰੋਨ ਦੇ ਦੋ ਨਵੇਂ ਕੇਸ

81

ਕੋਰੋਨਾਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਰਾਤ ਦੇ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਇਹ ਕਰਫਿਊ ਕੱਲ੍ਹ, 27 ਦਸੰਬਰ ਤੋਂ ਅਮਲ ਵਿੱਚ ਆ ਜਾਵੇਗਾ, ਜੋ ਰਾਤ 11 ਵਜੇ ਤੋਂ ਸਵੇਰੇ 5 ਵਜੇ ਲਾਗੂ ਰਹੇਗਾ। ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ 290 ਕੋਰੋਨਾਵਾਇਰਸ ਦੇ ਕੇਸ ਦਰਜ ਕੀਤੇ ਗਏ ਹਨ ਅਤੇ ਇੱਕ ਮੌਤ ਦਰਜ ਹੋਈ ਹੈ।
ਦੂਜੇ ਪਾਸੇ ਚੰਡੀਗੜ੍ਹ ਪ੍ਰਸਾਸ਼ਨ ਮੁਤਾਬਕ ਸ਼ਹਿਰ ਵਿਚ ਓਮੀਕਰੋਨ ਵੇਰੀਐਂਟ ਦੇ ਦੋ ਨਵੇਂ ਪੌਜਿਟਿਵ ਕੇਸ ਸਾਹਮਣੇ ਆਏ ਹਨ। ਇਹ ਕੇਸ ਅਸਲ ਵਿਚ ਕੁਝ ਦਿਨ ਪਹਿਲਾਂ ਪੌਜਿਟਿਵ ਕੇਸ ਦੇ ਸੰਪਰਕ ਕੇਸ ਹਨ। ਕੁਝ ਦਿਨ ਪਹਿਲਾਂ ਸ਼ਹਿਰ ਵਿਚ ਪੁਰਤਗਾਲ ਤੋਂ ਆਇਆ ਇੱਕ ਵਿਅਕਤੀ ਓਮੀਕਰੋਨ ਵੇਰੀਐਂਟ ਦੀ ਲਾਗ ਦਾ ਸ਼ਿਕਾਰ ਪਾਇਆ ਗਿਆ । ਸਿਹਤ ਮਹਿਕਮੇ ਨੇ ਇਸ ਵਿਅਕਤੀ ਦੇ ਸੰਪਰਕ ਵਿਚ ਆਏ 5 ਵਿਅਕਤੀਆਂ ਦੇ ਸੈਂਪਲ ਟੈਸਟ ਲਈ ਭੇਜੇ ਸਨ, ਜਿਨ੍ਹਾਂ ਵਿਚੋਂ 2 ਵਿਅਕਤੀ ਕੋਰੋਨਾ ਪੌਜਿਟਿਵ ਪਾਏ ਗਏ ਹਨ। ਲਾਗ ਦਾ ਸ਼ਿਕਾਰ ਹੋਏ ਵਿਅਕਤੀਆਂ ਵਿਚੋਂ ਇੱਕ 80 ਸਾਲ ਦਾ ਬਜੁਰਗ ਹੈ, ਜੋ ਬਲੱਡ ਪ੍ਰੈਸਰ ਦਾ ਰੋਗੀ ਹੈ। ਪਰ ਇਹ ਵਿਅਕਤੀ ਵਿਚ ਬਿਮਾਰੀ ਬਿਨ੍ਹਾਂ ਲੱਛਣਾਂ ਵਾਲੀ ਹੈ। ਇਸ ਵਿਅਕਤੀ ਨੂੰ ਪਹਿਲਾਂ ਹੀ ਹਸਪਤਾਲ ਵਿਚ ਆਈਸੋਲੇਟ ਕੀਤਾ ਗਿਆ ਸੀ, ਇਸ ਦਾ ਆਖ਼ਰੀ ਵਾਰ ਟੈਸਟ 24 ਦਸੰਬਰ ਨੂੰ ਕੀਤਾ ਗਿਆ ਸੀ , ਜਿਸ ਵਿਚ ਇਹ ਪੌਜਿਟਿਵ ਪਾਇਆ ਗਿਆ। ਹੁਣ ਇਸ ਦਾ ਅਗਲਾ ਟੈਸਟ ਪਹਿਲੀ ਜਨਵਰੀ 2021 ਨੂੰ ਹੋਵੇਗਾ।

Real Estate