ਬੰਗਲਾਦੇਸ਼ : ਸਮੁੰਦਰੀ ਜਹਾਜ਼ ’ਚ ਅੱਗ ਲੱਗਣ ਕਾਰਨ 37 ਮੌਤਾਂ

126

ਬੰਗਲਾਦੇਸ਼ ਦੇ ਝਲੋਕਾਟੀ ਜ਼ਿਲ੍ਹੇ ‘ਚ ਸਮੁੰਦਰੀ ਜਹਾਜ਼ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ‘ਚ ਸਮੁੰਦਰੀ ਜਹਾਜ਼ ਵਿਚ ਸਵਾਰ ਲਗਭਗ 37 ਲੋਕਾਂ ਦੀਆਂ ਮੌਤ ਹੋ ਗਈ ਅਤੇ 200 ਤੋਂ ਵੱਧ ਜ਼ਖਮੀ ਹੋ ਗਏ ਹਨ। ਹਾਦਸੇ ਵੇਲੇ ਸਮੁੰਦਰੀ ਜਹਾਜ਼ ਵਿਚ ਕਰੀਬ 1000 ਲੋਕ ਸਵਾਰ ਸਨ ਤੇ ਮੌਤਾਂ ਦੀ ਗਿਣਤੀ ਵਧਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਨਦੀ ‘ਚ ਛਾਲ ਮਾਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਬਰਗੁਨਾ ਜਾ ਰਹੀ ਐਮ।ਵੀ। ਅਭਿਜਾਨ-10 ਵਿੱਚ ਸਵਾਰ 70 ਯਾਤਰੀਆਂ ਨੂੰ ਹੁਣ ਤੱਕ ਬਚਾ ਲਿਆ ਗਿਆ ਹੈ, ਜਦਕਿ ਕਈ ਹੋਰ ਲਾਪਤਾ ਹਨ।

Real Estate