ਕ੍ਰਿਸਮਿਸ ਦੇ ਸਮੇ ਯੂਕੇ ‘ਚ ਫਿਰ ਵਧਿਆ ਕਰੋਨਾ

113


ਦਵਿੰਦਰ ਸਿੰਘ ਸੋਮਲ
ਪਿਛਲੀ ਵਾਰ ਦੀ ਤਰਾ ਇਸ ਵਾਰ ਵੀ ਕ੍ਰਿਸਮਿਸ ਦੇ ਨਜਦੀਕ ਆਕੇ ਯੂਕੇ ਅੰਦਰ ਕੋਵਿਡ ਦੀ ਲਾਗ ਬਹੁਤ ਵੱਧ ਗਈ ਹੈ। ਜਦੋ ਦੀ ਕੋਵਿਡ ਮਹਾਂਮਾਰੀ ਦੀ ਸ਼ੁਰੂਆਤ ਹੋਈ ਹੈ ਉਸ ਸਮੇ ਤੋ ਲੇ ਕੇ ਬੀਤੇ ਕੱਲ ਬੁੱਧਵਾਰ ਯੂਕੇ ਅੰਦਰ ਕੋਵਿਡ ਨਾਲ ਸਬੰਧਿਤ ਸਬਤੋ ਜਿਆਦਾ ਕੇਸ ਰਿਪੋਰਟ ਹੋਏ ।ਇਹ ਅੰਕੜਾ ਬੀਤੇ ਕੱਲ ਇੱਕ ਲੱਖ ਨੂੰ ਪਾਰ ਕਰ ਗਿਆ।106,122 ਕੇਸ ਰਿਕਾਰਡ ਕੀਤੇ ਗਏ ਚੌਵੀ ਘੰਟਿਆ ਦਰਮਿਆਨ।ਇਸਤੋ ਪਿਛਲਾ ਸਬਤੋ ਵੱਡਾ ਅਕੜਾ ਪੰਜ ਦਿਨ ਪਹਿਲਾ 17 ਦਿਸੰਬਰ ਨੂੰ 93 ਹਜਾਰ 405 ਸੀ ਬੀਤੇ ਕੱਲ ਉਸਤੋ 12 ਹਜਾਰ 717 ਕੇਸ ਵੱਧ ਸਨ। ਲੱਖ ਪਹੁਚਣ ਤੋ ਇੱਕ ਦਿਨ ਪਹਿਲਾ ਮੰਗਲਵਾਰ ਨੂੰ ਰਿਕਾਰਡ ਹੋਏ ਕੇਸਾ ਦੀ ਗਿਣਤੀ 90 ਹਜ਼ਾਰ 629 ਸੀ।  ਕੋਵਿਡ ਨਾਲ ਸਬੰਧਿਤ ਯੂਕੇ ਦੇ ਬਾਕੀ ਅੰਕੜਿਆ ਤੇ ਨਿਗਾਹ ਮਾਰੀ ਜਾਵੇ ਤਾਂ ਅਠਾਰਾ ਦਿਸੰਬਰ ਨੂੰ ਕੋਵਿਡ ਨਾਲ ਸਬੰਧਿਤ ਹਸਪਤਾਲਾ ‘ਚ ਦਾਖਿਲ ਹੋਣ ਵਾਲੇ ਮਰੀਜਾ ਦੀ ਦੈਨਿਕ ਗਿਣਤੀ 813 ਸੀ। ਮੌਜੂਦ ਤਾਜਾ ਅੰਕੜਿਆ ਮੁਤਾਬਿਕ ਇਸ ਸਮੇ 8 ਹਜਾਰ ਤੋ ਜਿਆਦਾ ਲੋਕ ਹਸਪਤਾਲਾ ਵਿੱਚ ਦਾਖਿਲ ਨੇ ਅਤੇ 849 ਵੈਟੀਲੇਂਟਰ ਉੱਪਰ ਹਨ। UK Health security agency ਦੇ ਮੁਤਾਬਿਕ ਇਸ ਸਮੇ ਯੂਕੇ ਅੰਦਰ ਓਮੀਕਰੋਣ ਦੇ ਕੁੱਲ ਕੇਸ 74 ਹਜ਼ਾਰ 89 ਹਨ। ਬੁੱਧਵਾਰ ਸ਼ਾਮ ਤੱਕ ਦੇ ਅੰਕੜਿਆ ਅਨੁਸਾਰ ਯੂਕੇ ਅੰਦਰ ਹੁਣ ਤੱਕ ਪੰਜ ਕਰੋੜ ਪੰਦਰਾ ਲੱਖ 77 ਹਜ਼ਾਰ 782 ਵੈਕਸੀਨ ਦੀ ਪਹਿਲੀ ਅਤੇ ਚਾਰ ਕਰੋੜ 71 ਲੱਖ 56 ਹਜ਼ਾਰ 899 ਵੈਕਸੀਨ ਦੀਆ ਦੋ ਖੁਰਾਕਾ ਲੇ ਚੁੱਕੇ ਨੇ। ਬੂਸਟਰ ਭਾਵ ਤੀਜੀ ਖੁਰਾਕ ਲੇਣ ਵਾਲਿਆ ਦਾ ਅੰਕੜਾ ਤਿੰਨ ਕਰੋੜ ਅੱਠ ਲੱਖ ਚਤਾਲੀ ਹਜ਼ਾਰ ਅੱਠ ਸੋ ਅਠਾਸੀ ਹੈ। ਵੱਖ-੨ ਰਾਜਾ ਵਲੋ ਇਸਦੇ ਚਲਦਿਆ ਵੱਖਰੇ-੨ ਨਿਯਮ ਵੀ ਲਿਆਂਦੇ ਜਾ ਰਹੇ ਨੇ।ਜਿਵੇ ਵੇਲਸ ਵਲੋ 26 ਦਿਸੰਬਰ ਤੋ ਖੇਡਾ ਵੇਖਣ ਲਈ ਦਰਸ਼ਕਾ ਦੇ ਸਟੇਡੀਅਮ ਅੰਦਰ ਜਾਣ ਨੂੰ ਪ੍ਰਤੀਬੰਦ ਕਰ ਦਿੱਤਾ ਗਿਆ ਹੈ। ਸਕੌਟਲੈਂਡ ਅਤੇ ਨਾਰਦਨ ਆਇਰਲੈਂਡ ਵੀ ਲਾਗ ਨੂੰ ਰੋਕਣ ਲਈ ਹੋਰ ਨਿਯਮ ਲਾਗੂ ਕਰ ਰਹੇ ਹਨ। ਇਸੇ ਹਫਤੇ ਬੌਰਿਸ ਜੋਨਸਨ ਮੰਤਰੀ ਮੰਡਲ ਦੀ ਲੰਬੀ ਚੱਲੀ ਕੈਬਨਿਟ ਮੀਟਿੰਗ ਤੋ ਬਾਅਦ ਪੀਐਮ ਨੇ ਕਿਹਾ ਸੀ ਕੇ ਓਮੀਕਰੋਣ ਦੀ ਸਥਿਤੀ ਉੱਪਰ ਉਹ ਹਰ ਘੰਟੇ ਨਿਗਾਹ ਰੱਖ ਰਹੇ ਨੇ। ਬਾਅਦ ਵਿੱਚ ਆਪਣੇ ਇੱਕ ਵੀਡਿਉ ਸੰਦੇਸ਼ ਵਿੱਚ ਬੌਰਿਸ ਜੋਨਸਨ ਨੇ ਸਪੱਸ਼ਟ ਕੀਤਾ ਕੇ ਕ੍ਰਿਸਮਿਸ ਤੋ ਪਹਿਲਾ ਕੋਵਿਡ ਕਾਰਣ ਇੰਗਲੈਂਡ ਅੰਦਰ ਹੋਰ ਪਾਬੰਦੀਆ ਨਹੀ ਲੱਗਣਗੀਆ ਬਾਅਦ ਵਿੱਚ ਸਥਿਤੀ ਅਨੁਸਾਰ ਫੈਸਲਾ ਲਿਆ ਜਾਵੇਗਾ।ਅੱਜ ਸਿਹਤ ਸਕੱਤਰ ਸਾਜਿਦ ਜਾਵੇਦ ਨੇ ਵੀ ਇਸ ਗੱਲ ਤੇ ਮੁਹਰ ਲਾਉਦਿਆ ਆਖਿਆ ਕੇ ਕ੍ਰਿਸਮਿਸ ਤੋ ਪਹਿਲਾ ਮਹਾਂਮਾਰੀ ਕਾਰਣ ਹੋਰ ਪਾਬੰਦੀਆ ਵਾਰੇ ਕੋਈ ਫੈਸਲਾ ਨਹੀ ਲਿਆ ਜਾਵੇਗਾ ਅਤੇ ਅਸੀ ਲਗਾਤਾਰ ਸਥਿਤੀ ਦੀ ਸਮੀਖਿਆ ਕਰ ਰਹੇ ਹਾਂ।  ਇੱਥੇ ਇਹ ਵੀ ਜਿਕਰਯੋਗ ਹੇ ਕੇ ਮੀਡੀਆ ਅਦਾਰਿਆ ਨੇ ਆਪਣੇ ਸੋਰਸਸ ਦੇ ਹਵਾਲੇ ਨਾਲ ਰਿਪੋਰਟ ਕੀਤਾ ਸੀ ਕੇ ਕੈਬਨਿਟ ਅੰਦਰ ਹੋਰ ਪਾਬੰਦੀਆ ਲਿਆਉਣ ਉੱਪਰ ਮੱਤਭੇਦ ਹਨ। ਇੰਗਲੈਂਡ ਅੰਦਰ ਬੌਰਿਸ ਸਰਕਾਰ ਵਲੋ ਬਹੁਤ ਜਿਆਦਾ ਪਾਬੰਦੀਆ ਤਾਂ ਨਹੀ ਨੇ ਪਰ ਸਰਕਾਰ ਵਲੋ ਲੋਕਾ ਨੂੰ ਬਹੁਤ ਜਿਆਦਾ ਧਿਆਨ ਰੱਖਣ ਲਈ ਕਿਹਾ ਜਾ ਰਿਹਾ।ਇੰਗਲੈਡ ਦੇ ਚੀਫ ਮੈਡੀਕਲ ਅਫਸਰ ਪ੍ਰੋ.ਕਰਿਸ ਵਿੱਟੀ ਨੇ ਬੀਤੇ ਹਫਤੇ ਕਿਹਾ ਸੀ ਕੇ ਜਿੱਥੇ ਜਾਣ ਦੀ ਜਰੂਰਤ ਨਹੀ ਉਸ ਜਗਾਹ ਜਾਣ ਤੋ ਗੁਰੇਜ ਕਰੋ।Hospitality ਸੇਕਟਰ ਦਾ ਕਹਿਣਾ ਹੇ ਕੀ ਭਾਵੇ ਲੌਕਡਾਉਨ ਨਹੀ ਫਿਰ ਵੀ ਬਹੁਤ ਸਾਰੇ ਕ੍ਰਿਸਮਿਸ ਲਈ ਰੱਖੇ ਆਯੋਜਨ ਰੱਦ ਹੋ ਗਏ ਹਨ। ਕੋਵਿਡ ਦੀ ਲਾਗ ਦੇ ਚਲਦਿਆ ਬਿਮਾਰ ਹੋਏ ਜਾਂ ਪੌਜਟਿਵ ਦੇ ਸੰਪਰਕ ਵਿੱਚ ਆਏ ਲੋਕ ਕੰਮਾ ਤੇ ਨਹੀ ਜਾ ਪਾ ਰਹੇ ਜਿਸ ਕਾਰਣ ਬਹੁਤ ਅਦਾਰੇ ਪ੍ਰਭਾਵਿਤ ਹੋ ਰਹੇ ਨੇ।

Real Estate