ਬ੍ਰਹਮਪੁਰਾ ਦੀ ਹੋਈ ਬਾਦਲਾਂ ਨਾਲ ਵਾਪਸੀ

107

ਰਣਜੀਤ ਸਿੰਘ ਬ੍ਰਹਮਪੁਰਾ ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਸ਼ਾਮਲ ਹੋ ਗਏ ਹਨ। ਬ੍ਰਹਮਪੁਰਾ ਦੇ ਨਾਲ ਹੀ ਕਰਨੈਲ ਸਿੰਘ ਪੀਰ ਮੁਹੰਮਦ, ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ ਅਤੇ ਹੋਰ ਕਈ ਆਗੂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ। ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਮੇਰੇ ਪਿਤਾ ਜੀ ਦਾ ਬ੍ਰਹਮਪੁਰਾ ਨਾਲ ਭਰਾਵਾਂ ਵਾਲਾ ਰਿਸ਼ਤਾ ਹੈ। ਸਾਰੀ ਉਮਰ ਮੇਰੇ ਪਿਤਾ ਅਤੇ ਬ੍ਰਹਮਪੁਰਾ ਨੇ ਸੰਘਰਸ਼ ਕੀਤਾ ਹੈ। ਕੁਝ ਕਾਰਨਾਂ ਕਰਕੇ ਉਹ ਸਾਡੇ ਤੋਂ ਵੱਖ ਹੋ ਗਏ ਸਨ ਪਰ ਹੁਣ ਮੈਂ ਬਹੁਤ ਖੁਸ਼ ਹਾਂ ਕਿ ਉਹ ਘਰ ਵਾਪਸ ਪਰਤ ਆਏ ਹਨ। ਉਹਨਾਂ ਕਿਹਾ ਕਿ ਬ੍ਰਹਮਪੁਰਾ ਦੇ ਆਸ਼ੀਰਵਾਦ ਅਤੇ ਸੋਚ ਦਾ ਅਕਾਲੀ ਦਲ ਨੂੰ ਬਹੁਤ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਬ੍ਰਹਮਪੁਰਾ ਨੇ ਕਿਹਾ ਕਿ ਮੈਂ ਘਰ ਪਰਤਿਆ ਹਾਂ ਅਤੇ ਮੈਂ ਬਹੁਤ ਖੁਸ਼ ਹਾਂ। ਉਹਨਾਂ ਕਿਹਾ ਕਿ ਪਰਿਵਾਰ ਵਿਚ ਕਈ ਗੱਲਾਂ ਹੁੰਦੀਆਂ ਹਨ, ਸਭ ਕੁੱਝ ਭੁੱਲ ਕੇ ਮੈਂ ਘਰ ਵਾਪਸੀ ਕੀਤੀ ਹੈ। ਉਹਨਾਂ ਕਿਹਾ ਕਿ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ, ਹੁਣ ਅਸੀਂ ਅਕਾਲੀ ਦਲ ਨੂੰ ਪੂਰਾ ਸਮਰਥਨ ਦੇਵਾਂਗੇ।

Real Estate