ਮਹਾਂਮਾਰੀ ਤੋ ਆਮ ਹਲਾਤਾ ਵੱਲ ਵੱਧਣ ਲਈ ਔਖੇ ਫੈਸਲੇ ਲੇਣੇ ਜਰੂਰੀ ਵਿਸ਼ਵ ਸਿਹਤ ਸੰਗਠਨ

112

ਦਵਿੰਦਰ ਸਿੰਘ ਸੋਮਲ
ਵਿਸ਼ਵ ਸਹਿਤ ਸੰਗਠਨ ਨੇ ਤਿਉਹਾਰਾ ਦੇ ਇਸ ਸਮੇ ‘ਚ ਓਮੀਕਰੋਣ ਦੇ ਵਧ ਰਹੇ ਕੇਸਾ ਉੱਪਰ ਚਿੰਤਾ ਜਤਾਈ ਹੈ। WHO head Dr Tedros Adhanom Ghebreyesus ਦਾ ਕਹਿਣਾ ਹੈ ਕੀ ਤਿਉਹਾਰਾ ਦੇ ਮੌਸਮ ‘ਚ ਹੁਣ ਜਸ਼ਨ ਮਨਾ ਕੇ ਬਾਅਦ ਵਿੱਚ ਸੋਗ ਮਨਾਉਣ ਨਾਲੋ ਬਹਿਤਰ ਹੈ ਕੀ ਹੁਣ ਹੋਣ ਵਾਲੇ ਜਸ਼ਨਾ ਨੂੰ ਰੱਦ ਕਰਕੇ ਬਾਅਦ ਵਿੱਚ ਮਨਾ ਲਿਆ ਜਾਵੇ।ਇਹ ਉਹਨਾਂ ਨੇ ਵੱਧ ਰਹੇ ਓਮੀਕਰੋਣ ਕੋਵਿਡ ਕੇਸਾ ਦੇ ਸਦੰਰਭ ਵਿੱਚ ਕਿਹਾ। ਉਹਨਾਂ ਆਖਿਆ ਕੇ ਆਮ ਹਲਾਤਾ ਵੱਲ ਵੱਧਣ ਦਾ ਸਬਤੋ ਤੇਜੀ ਵਾਲਾ ਰਾਹ ਹੈ ਕੀ ਔਖੇ ਫੈਸਲੇ ਜਰੂਰ ਲਏ ਜਾਣ ਆਪਣੇ ਆਪ ਅਤੇ ਆਪਣੇ ਪਿਆਰਿਆ ਨੂੰ ਸੁਰੱਖਿਅਤ ਰੱਖਣ ਲਈ ਇਹਨਾਂ ਕੁਝ ਫੈਸਲਿਆ ‘ਚ ਹੋ ਸਕਦਾ ਤਹਾਨੂੰ ਆਪਣੀਆ ਯੋਜਨਾਵਾ ਨੂੰ ਰੱਦ ਕਰਨਾ ਪਵੇ ਜਾਂ ਅੱਗੇ ਪਾਉਣਾ ਪਵੇ।ਡਾ.ਟੈਡਰੋਸ ਨੇ ਆਖਿਆ ਕੇ consistent evidence ਇੱਕਸਾਰ ਪ੍ਰਮਾਣ ਹੈ ਕੀ ਓਮੀਕਰੋਣ ਵੈਰੀਐਂਟ ਡੇਲਟਾ ਨਾਲੋ ਜਿਆਦਾ ਤੇਜੀ ਨਾਲ ਫੈਲਦਾ ਹੈ ਅਤੇ ਕਾਫੀ ਸੰਭਾਵਨਾ ਹੈ ਕੀ ਕੋਵਿਡ ਤੋ ਪਹਿਲਾ ਪੌਜਟਿਵ ਰਹਿ ਚੁੱਕੇ ਅਤੇ ਜਿਹਨਾਂ ਦਾ ਟੀਕਾਕਰਨ ਹੋ ਚੁੱਕਾ ਹੋਵੇ ਉਹ ਵੀ ਇੰਨਫੈਕਟ ਹੋ ਸਕਦੇ ਨੇ। ਵਿਸ਼ਵ ਸਹਿਤ ਸੰਗਠਨ ਦੀ ਮੁੱਖ ਵਿਗਆਨੀ ਸੋਮਯਾ ਸਵਾਮੀਨਾਥਨ ਨੇ ਕਿਹਾ ਕੇ ਓਮੀਕਰੋਣ ਦੇ ਸ਼ੁਰੂਆਤੀ ਪ੍ਰਮਾਣਾ ਦਾ ਇਹ ਸਿੱਟਾ ਕੱਢਣਾ ਕੇ ਇਹ ਪਹਿਲਾ ਆਏ ਵੈਰੀਐਂਟਾ ਤੋ ਹਲਕਾ milder ਹੈ ਇਹ ਬੇਸਮਝੀ ਸੀ ਅਤੇ ਨਾਲ ਹੀ ਉਹਨਾਂ ਆਖਿਆ ਕੇ ਜਿਉ ਇਸਦੇ ਅੰਕੜੇ ਵਧ ਰਹੇ ਨੇ ਸਾਰੇ ਹੈਲਥ ਸਿਸਟਮ ਦਬਾਅ ਹੇਠਾ ਆਉਣਗੇ।

Real Estate