ਲਾਲ ਕਿਲ੍ਹੇ ਤੇ ਮਾਲਕੀ ਦਾ ਦਾਅਵਾ ਕਰਨ ਵਾਲੀ ਬਹਾਦਰ ਸ਼ਾਹ ਜ਼ਫ਼ਰ ਦੀ ਪੋਤ ਨੂੰਹ ਦੀ ਪਟੀਸ਼ਨ ਖਾਰਜ

130

ਦਿੱਲੀ ਹਾਈ ਕੋਰਟ ਨੇ ਲਾਲ ਕਿਲ੍ਹੇ ‘ਤੇ ਅਧਿਕਾਰ ਦਾ ਦਾਅਵਾ ਕਰਨ ਲਈ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਦੀ ਪੋਤ ਨੂੰਹ ਸੁਲਤਾਨਾ ਬੇਗਮ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਜਸਟਿਸ ਰੇਖਾ ਪੱਲੀ ਦੀ ਬੈਂਚ ਨੇ ਪਟੀਸ਼ਨ ਖਾਰਜ ਕਰਨ ਦਾ ਹੁਕਮ ਦਿੱਤਾ ਹੈ। ਹਾਈਕੋਰਟ ਨੇ ਸੁਲਤਾਨਾ ਬੇਗਮ ਦੀ ਪਟੀਸ਼ਨ ਨੂੰ ਸਿਰਫ ਇਸ ਆਧਾਰ ‘ਤੇ ਖਾਰਜ ਕਰ ਦਿੱਤਾ ਕਿ ਪਟੀਸ਼ਨ ਦੀ ਯੋਗਤਾ ਨੂੰ ਧਿਆਨ ‘ਚ ਰੱਖੇ ਬਿਨਾਂ ਇਸ ਨੂੰ ਦਾਇਰ ਕਰਨ ‘ਚ ਦੇਰੀ ਕੀਤੀ ਗਈ ਹੈ। ਅਦਾਲਤ ਨੇ ਕਿਹਾ ਕਿ ਜਦੋਂ ਸੁਲਤਾਨਾ ਦੇ ਪੁਰਖਿਆਂ ਨੇ ਲਾਲ ਕਿਲ੍ਹੇ ‘ਤੇ ਦਾਅਵੇ ਬਾਰੇ ਕੁਝ ਨਹੀਂ ਕੀਤਾ ਤਾਂ ਹੁਣ ਅਦਾਲਤ ਇਸ ਵਿੱਚ ਕੀ ਕਰ ਸਕਦੀ ਹੈ। ਹੁਣ ਬਹੁਤ ਦੇਰ ਹੋ ਗਈ ਹੈ। ਸੁਲਤਾਨਾ ਨੇ ਦੱਸਿਆ ਕਿ 1857 ਵਿੱਚ ਈਸਟ ਇੰਡੀਆ ਕੰਪਨੀ ਨੇ ਲਾਲ ਕਿਲ੍ਹੇ ‘ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ। ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਵਕੀਲ ਵਿਵੇਕ ਮੋਰੇ ਨੇ ਕਿਹਾ ਕਿ ਸੁਲਤਾਨਾ ਬੇਗਮ ਲਾਲ ਕਿਲੇ ਦੀ ਜਾਇਜ ਮਾਲਕ ਹੈ। ਸੁਲਤਾਨਾ ਬੇਗਮ ਬਹਾਦਰ ਸ਼ਾਹ ਜ਼ਫ਼ਰ ਦੀ ਉੱਤਰਾਧਿਕਾਰੀ ਹੈ। ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਲਾਲ ਕਿਲੇ ‘ਤੇ ਸਰਕਾਰ ਦਾ ਕਬਜ਼ਾ ਗੈਰ-ਕਾਨੂੰਨੀ ਹੈ।

Real Estate