“ਤੁਹਾਡੇ ਦਿੱਤੇ ਕਰ ਦੇ ਪੈਸੇ ਨਾਲ ਪੰਜਾਬ ਦੇ ਲੋਕਾਂ ਨੂੰ ਸਮਰਪਿਤ”

82
66 ਕੇਵੀ ਸਬ ਸਟੇਸ਼ਨ ਦਾ ਉਦਘਾਟਨ ਕਰਦੇ ਵਿੱਤ ਮੰਤਰੀ ਪੰਜਾਬ ਸ: ਮਨਪ੍ਰੀਤ ਸਿੰਘ ਬਾਦਲ ਅਤੇ ਹਾਜਰ ਸੀਨੀਅਰ ਕਾਂਗਰਸੀ ਆਗੂ

ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਹਲਕੇ ਬਠਿੰਡਾ (ਸ਼ਹਿਰੀ) ਵਿਖੇ ਨੇੜੇ ਹਨੂੰਮਾਨ ਚੌਕ ਵਿਖੇ 66 ਕੇਵੀ ਗ੍ਰਿਡ ਸਬ ਸਟੇਸ਼ਨ ਦਾ ਉਦਘਾਟਨ ਕੀਤਾ। ਇਸ ਗ੍ਰਿਡ ਸਬ ਸਟੇਸ਼ਨ ਦੇ ਚਾਲੂ ਹੋਣ ਨਾਲ ਸ਼ਹਿਰ ਦੇ ਮੇਨ ਬਾਜ਼ਾਰ ਜਿਵੇਂ ਕਿ ਮਾਲ ਰੋਡ, ਬੈਂਕ ਬਾਜ਼ਾਰ, ਕਿੱਕਰ ਬਾਜ਼ਾਰ, ਮਹਿਣਾ ਚੌਕ, ਭੱਟੀ ਰੋਡ, ਨਾਮਦੇਵ ਚੌਂਕ, ਗਣੇਸ਼ਾ ਬਸਤੀ, ਅਗਰਵਾਲ ਕਲੋਨੀ ਅਤੇ ਨਵੀਂ ਬਸਤੀ ਇਲਾਕੇ ਨੂੰ ਸਿੱਧੇ ਤੌਰ ਤੇ ਫ਼ਾਇਦਾ ਮਿਲੇਗਾ। ਇਸ ਤੋਂ ਇਲਾਵਾ, ਇਸ 66 ਕੇਵੀ ਗਰਿੱਡ ਸਬ ਸਟੇਸ਼ਨ ਦੇ ਬਣਨ ਨਾਲ 66 ਕੇਵੀ ਸਬ ਸਟੇਸ਼ਨ ਸਿਵਲ ਲਾਈਨ, 66 ਕੇਵੀ ਸਬ ਸਟੇਸ਼ਨ ਐੱਮਈਐੱਸ, 66 ਕੇਵੀ ਸਬ ਸਟੇਸ਼ਨ ਸੰਗੂਆਣਾ, 66 ਕੇਵੀ ਸਬ ਸਟੇਸ਼ਨ ਸੀ-ਕੰਮਬੋਜ ਆਦਿ ਸਬ ਸਟੇਸ਼ਨਾਂ ਤੇ ਲੋਡ ਘਟ ਜਾਵੇਗਾ ਅਤੇ ਇਨ੍ਹਾਂ ਸਬ ਸਟੇਸ਼ਨਾਂ ਤੋਂ ਚਲਦੀਆਂ ਸ਼ਹਿਰ ਦੀਆਂ ਸਾਰੀਆਂ ਬਸਤੀਆਂ ਨੂੰ ਅਸਿੱਧੇ ਤੌਰ ਤੇ ਫਾਇਦਾ ਮਿਲੇਗਾ ਤੇ ਸ਼ਹਿਰ ਦੀ ਬਿਜਲੀ ਸਪਲਾਈ ਆਉਣ ਵਾਲੇ ਸਮੇਂ ਵਿੱਚ ਮਿਆਰੀ ਹੋ ਜਾਵੇਗੀ। ਇਸ ਉਦਘਾਟਨੀ ਨੀਂਹ ਪੱਥਰ ਦੀ ਸ਼ਬਦਾਵਲੀ ਨੇ ਹਰ ਇੱਕ ਦਾ ਧਿਆਨ ਖਿੱਚਿਆ ਹੈ । ਜਿਸ ਉੱਪਰ ਕਿਸੇ ਵੀ ਪਾਰਟੀ ਜਾਂ ਆਗੂ ਦਾ ਨਾਮ ਨਹੀਂ ਲਿਖਿਆ ਗਿਆ। ਇਸੇ ਦੌਰਾਨ ਬਿਜਲੀ ਵਿਭਾਗ ਦੇ ਅਧਿਕਾਰੀ ਅਤੇ ਸੀਨੀਅਰ ਕਾਂਗਰਸੀ ਆਗੂ ਹਾਜਰ ਸਨ ।

Real Estate