ਕੈਨੇਡਾ ਨੇ 10 ਅਫ਼ਰੀਕੀ ਦੇਸ਼ਾਂ ‘ਤੇ ਲਗਾਈਆਂ ਟਰੈਵਲ ਪਾਬੰਦੀਆਂ ਹਟਾਈਆਂ

114
 
ਕੈਨੇਡਾ ਨੇ 10 ਅਫ਼ਰੀਕੀ ਦੇਸ਼ਾਂ ‘ਤੇ ਲਾਈ ਗਈ ਟਰੈਵਲ ਪਾਬੰਦੀ ਹਟਾ ਦਿੱਤੀ ਹੈ। ਸਿਹਤ ਮੰਤਰੀ ਜੀਨ ਯਵੇਸ ਡਕਲਸ ਨੇ ਇਹ ਐਲਾਨ ਵੀ ਕੀਤਾ ਹੁਣ ਹਰੇਕ ਤਰ੍ਹਾਂ ਦੇ ਟਰਿੱਪ ਲਈ ਪੀਸੀਆਰ ਟੈਸਟਿੰਗ ਲਾਜ਼ਮੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਥੇ ਆਉਣ ਤੋਂ ਪਹਿਲਾਂ ਇਹ ਟੈਸਟ ਉਸ ਦੇਸ਼ ਤੋਂ ਕਰਵਾਕੇ ਆਉਣਾ ਹੋਵੇਗਾ ਜਿੱਥੋਂ ਕੋਈ ਵੀ ਟਰੈਵਲਰ ਕੈਨੇਡਾ ਆ ਰਿਹਾ ਹੈ। ਡਕਲਸ ਨੇ ਇਹ ਵੀ ਕਿਹਾ ਕਿ ਪਹਿਲਾਂ ਇਹ ਸ਼ਰਤ 72 ਘੰਟੇ ਤੋਂ ਘੱਟ ਵਾਲੇ ਟਰਿੱਪ ਲਈ ਘਟਾ ਦਿੱਤੀ ਗਈ ਸੀ ਪਰ ਹੁਣ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਹਨ ਤੇ ਟਰੈਵਲ ਕਰਨ ਦਾ ਇਹ ਕੋਈ ਸਮਾਂ ਨਹੀਂ ਹੈ। ਇਸ ਤੋਂ ਪਹਿਲਾਂ ਵਿਦੇਸ਼ੀ ਨਾਗਰਿਕਾਂ ਦੇ ਕੈਨੇਡਾ ਦਾਖਲ ਹੋਣ ਉੱਤੇ ਰੋਕ ਲਾਈ ਗਈ ਸੀ ਜਿਹੜੇ ਪਿਛਲੇ ਦੋ ਹਫਤਿਆਂ ਵਿੱਚ ਨਾਈਜੀਰੀਆ, ਮਾਲਾਵੀ, ਮਿਸਰ ਨੌਰਥ ਅਫਰੀਕਾ, ਮੋਜ਼ੰਬਿਕ, ਬੋਤਸਵਾਨਾ, ਜਿੰ਼ਬਾਬਵੇ, ਨਾਮੀਬੀਆ, ਲੈਸੋਥੋ ਤੇ ਐਸਵਾਤਿਨੀ ਗਏ ਸਨ। ਇਹ ਪਾਬੰਦੀ ਸ਼ਨੀਵਾਰ ਦੀ ਸਵੇਰੇ ਤੋਂ ਹਟਾਈ ਜਾਵੇਗੀ।
Real Estate