ਨਿਸ਼ਾਨੇਬਾਜ਼ ਨੇ ਕੀਤੀ ਖੁਦਕੁਸ਼ੀ, ਸੋਨੂੰ ਸੂਦ ਨਿਸ਼ਾਨੇਬਾਜ਼ ਲਈ ਕਰ ਚੁੱਕੇ ਹਨ ਮਦਦ

158

ਉੱਭਰਦੀ ਨਿਸ਼ਾਨੇਬਾਜ਼ ਕੋਨਿਕਾ ਲਾਯਕ ਨੇ ਖੁਦਕੁਸ਼ੀ ਕਰ ਲਈ ਹੈ । ਉਹ ਸਾਬਕਾ ਉਲੰਪੀਅਨ ਤੇ ਅਰਜਨ ਐਵਾਰਡ ਜੇਤੂ ਜੋਇਦੀਪ ਕਰਮਾਕਰ ਕੋਲ ਟਰੇਨਿੰਗ ਕਰ ਰਹੀ ਸੀ ਤੇ ਹੋਸਟਲ ਰੂਮ ਵਿਚ ਲਟਕਦੀ ਮਿਲੀ । ਕੋਨਿਕਾ ਸੂਬਾਈ ਤੇ ਕੌਮੀ ਟੂਰਨਾਮੈਂਟਾਂ ਵਿਚ ਆਪਣੇ ਕੋਚ ਜਾਂ ਦੋਸਤਾਂ ਤੋਂ ਲਈ ਪੁਰਾਣੀ ਰਾਈਫਲ ਵਰਤਦੀ ਹੁੰਦੀ ਸੀ । ਜਦੋਂ ਕਿਸੇ ਨੇ ਸੋਸ਼ਲ ਮੀਡੀਆ ਉੱਤੇ ਸੋਨੂੰ ਸੂਦ ਨੂੰ ਟੈਗ ਕਰਕੇ ਇਹ ਗੱਲ ਦੱਸੀ ਤਾਂ ਸੋਨੂੰ ਨੇ ਉਸ ਨੂੰ ਨਵੀਂ ਰਾਈਫਲ ਲੈ ਕੇ ਦਿੱਤੀ ਸੀ । ਜੋਇਦੀਪ ਨੇ ਦੱਸਿਆ ਕਿ ਉਹ ਪਿਛਲੇ 10 ਦਿਨਾਂ ਤੋਂ ਟਰੇਨਿੰਗ ਸੈਸ਼ਨਾਂ ਨੂੰ ਮਿਸ ਕਰ ਰਹੀ ਸੀ । ਉਸ ਦਾ ਛੇਤੀ ਹੀ ਵਿਆਹ ਹੋਣ ਵਾਲਾ ਸੀ । ਪਤਾ ਨਹੀਂ ਉਸ ਨੇ ਦਿਲ ਤੋੜਨ ਵਾਲਾ ਕਦਮ ਕਿਉਂ ਚੁੱਕਿਆ । ਨਿਸ਼ਾਨੇਬਾਜ਼ਾਂ ਦੇ ਭਾਈਚਾਰੇ ਵਿਚ ਇਹ ਚੌਥੀ ਖੁਦਕੁਸ਼ੀ ਹੈ । ਪਿਛਲੇ ਹਫਤੇ ਖੁਸ਼ਸੀਰਤ ਕੌਰ ਸੰਧੂ ਨੇ ਖੁਦਕੁਸ਼ੀ ਕਰ ਲਈ ਸੀ । ਉਸ ਨੇ ਪੇਰੂ ਦੀ ਰਾਜਧਾਨੀ ਲੀਮਾ ਵਿਚ ਅਕਤੂਬਰ ‘ਚ ਹੋਈ ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਸੀ । ਕੌਮੀ ਚੈਂਪੀਅਨਸ਼ਿਪ ਵਿਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ । ਅਕਤੂਬਰ ਵਿਚ ਕੈਰੀਅਰ ਨੂੰ ਪ੍ਰੇਸ਼ਾਨ ਕਰ ਰਹੀ ਸੱਟ ਤੋਂ ਦੁਖੀ ਸੂਬਾਈ ਸ਼ੂਟਰ ਹੁਨਰਦੀਪ ਸਿੰਘ ਸੋਹਲ ਨੇ ਖੁਦਕੁਸ਼ੀ ਕਰ ਲਈ ਸੀ । ਮੋਹਾਲੀ ਦੇ ਨਮਨਵੀਰ ਸਿੰਘ ਬਰਾੜ, ਜਿਸ ਨੇ ਵਰਲਡ ਯੂਨੀਵਰਸਿਟੀ ਗੇਮਜ਼ ਵਿਚ ਕਾਂਸੀ ਤਮਗਾ ਜਿੱਤਿਆ ਸੀ, ਨੇ ਸਤੰਬਰ ਵਿਚ ਅਜਿਹਾ ਕਠੋਰ ਕਦਮ ਚੁੱਕ ਲਿਆ ਸੀ ।

Real Estate