ਰਾਕੇਸ਼ ਟਿਕੈਤ ਦੀ ਜਥੇਬੰਦੀ ਨੇ ਖਾਲੀ ਕੀਤਾ ਗਾਜ਼ੀਪੁਰ ਬਾਰਡਰ

126

ਭਾਰਤੀ ਕਿਸਾਨ ਯੂਨੀਅਨ ਵੱਲੋਂ 15 ਦਸੰਬਰ ਨੂੰ ਯੂਪੀ ਗੇਟ ਤੋਂ ਸਿਸੌਲੀ ਤੱਕ ਕਿਸਾਨ ਫਤਹਿ ਮਾਰਚ ਕੱਢਿਆ ਗਿਆ। ਇਹ ਮਾਰਚ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮੋਰਚਾ ਸਮਾਪਤ ਕਰਨ ਮੌਕੇ ਕੱਢਿਆ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀ ਅਗਵਾਈ ‘ਚ ਬੁੱਧਵਾਰ ਸਵੇਰੇ ਯੂਪੀ ਗੇਟ ‘ਤੇ ਹਵਨ-ਪੂਜਨ ਤੋਂ ਬਾਅਦ ਮੁਜ਼ੱਫਰਨਗਰ ਦੇ ਸਿਸੌਲੀ ਲਈ ਫਤਹਿ ਮਾਰਚ ਕੱਢਿਆ ਗਿਆ। ਯੂਪੀ-ਦਿੱਲੀ ਬਾਰਡਰ ਤੋਂ ਰਵਾਨਾ ਹੋਏ ਫਤਹਿ ਮਾਰਚ ਦਾ ਵੱਖ-ਵੱਖ ਸ਼ਹਿਰਾਂ ਵਿਚ ਜ਼ੋਰਦਾਰ ਸਵਾਗਤ ਕੀਤਾ ਗਿਆ। ਦੁਹਾਈ ਨੇੜੇ ਫਲਾਈਓਵਰ ਉਪਰੋਂ ਰਾਕੇਸ਼ ਟਿਕੈਤ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸੜਕਾਂ ’ਤੇ ਭਾਰੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਜਿੱਤ ਦੇ ਜਸ਼ਨ ਮਨਾਏ। ਇਹ ਮਾਰਚ ਮੋਦੀਨਗਰ, ਮੇਰਠ, ਮੁਜ਼ੱਫਰਨਗਰ ਦੇ ਖਤੌਲੀ, ਮੰਸੂਰਪੁਰ, ਸੌਰਮ, ਚੌਪਾਲ ਤੋਂ ਹੁੰਦੇ ਹੋਏ ਸਿਸੌਲੀ ਸਥਿਤ ਕਿਸਾਨ ਭਵਨ ਪਹੁੰਚੇਗਾ।

Real Estate