ਮਾਘੀ ਮੇਲਾ ਮੁਕਤਸਰ ਦੇ ਮਨੋਰੰਜਨ ਮੇਲੇ ਦਾ ਠੇਕਾ, 1 ਕਰੋੜ 1 ਲੱਖ ਰੁਪਏ ਵਿੱਚ ਹੋਇਆ

104

ਸ੍ਰੀ ਮੁਕਤਸਰ ਸਾਹਿਬ 14 ਦਸੰਬਰ (ਕੁਲਦੀਪ ਸਿੰਘ ਘੁਮਾਣ) ਸਾਲ 2022 ਦੇ ਜਨਵਰੀ ਮਹੀਨੇ ,ਸਥਾਨਕ ਸ਼ਹਿਰ ਦੇ ਮਲੋਟ ਰੋਡ ‘ਤੇ ਲੱਗਣ ਵਾਲੇ ਮਾਘੀ ਮੇਲੇ ਦਾ ਠੇਕਾ ਇੱਕ ਕਰੋੜ ਅਤੇ ਇੱਕ ਲੱਖ ਵਿੱਚ ਹੋਇਆ ਹੈ। ਜਦੋਂ ਕਿ ਇਸ ਸਾਲ ਜਨਵਰੀ ਮਹੀਨੇ ਲੱਗਣ ਵਾਲੇ ਮਾਘੀ ਮੇਲੇ ਦਾ ਠੇਕਾ ਇੱਕ ਮਹੀਨੇ ਲਈ ਤਰੇਹਠ ਲੱਖ ਰੁਪਏ ਵਿੱਚ ਹੋਇਆ ਸੀ। ਜ਼ਿਕਰਯੋਗ ਹੈ ਠੇਕਾ ਪ੍ਰਾਪਤ ਕਰਨ ਵਾਲੇ ਠੇਕੇਦਾਰ ਅਸ਼ਵਨੀ ਕੁਮਾਰ ਦੀ ਮੰਗ ‘ਤੇ ਇਸ ਵਾਰ ਮਾਘੀ ਮੇਲਾ ਲੱਗਣ ਦੀ ਮਿਆਦ 1 ਜਨਵਰੀ ਤੋਂ 28 ਫਰਵਰੀ ਤੱਕ ਦੀ ਕਰ ਦਿੱਤੀ ਗੲੀ ਹੈ। ਮੰਗਲਵਾਰ ਨੂੰ ਰੈਡ ਕਰਾਸ ਭਵਨ ਵਿਖੇ ਏ।ਡੀ।ਸੀ ਰਾਜਪ੍ਰੀਤ ਕੌਰ ਦੀ ਅਗਵਾਈ ਵਿੱਚ ਖੋਲੇ ਗਏ ਟੈਂਡਰਾਂ ਵਿੱਚ ਇਹ ਠੇਕਾ , ਸੋਨੀਪਤ ਦੀ ਫਰਮ ‘ਰਾਜ ਟਰੇਡ ਅਫੇਰਜ’ ਨੂੰ ਇੱਕ ਕਰੋੜ ਇੱਕ ਲੱਖ ਰੁਪੲੇ ਵਿੱਚ ਦੇ ਦਿੱਤਾ ਗਿਆ ਹੈ। ਫਰਮ ਨੂੰ ਜਨਵਰੀ ਤੱਕ ਸਾਰੀ ਰਕਮ ਅਦਾ ਕਰਨ ਲਈ ਕਿਹਾ ਗਿਆ ਹੈ ਜਦੋਂ ਕਿ ਜੀ।ਐਸ।ਟੀ ਅਤੇ ਮੇਲੇ ਵਾਲੀ ਜਗ੍ਹਾ ਦਾ ਖਰਚਾ ਰੈਡ ਕਰਾਸ ਵੱਲੋਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਨੋਰੰਜਨ ਮੇਲੇ ਦਾ ਠੇਕਾ ਉੱਚੀਆਂ ਕੀਮਤਾਂ ‘ ਤੇ ਹੋਣ ਕਰਕੇ ਇਸ ਦਾ ਸਿੱਧਾ ਅਸਰ ਐਂਟਰੀ ਫੀਸ ਦੀਆਂ ਟਿਕਟਾਂ ‘ਤੇ ਪਵੇਗਾ। ਕੁੱਲ ਪੰਦਰਾਂ ਲੋਕਾਂ ਨੇ ਟੈਂਡਰ ਭਰੇ ਸਨ ਜਦੋਂ ਕਿ ਗਿਆਰਾਂ ਫਰਮਾਂ ਨੇ ਬੋਲੀ ਵਿੱਚ ਭਾਗ ਲਿਆ। ਇਸ ਮੌਕੇ ਰੈਡ ਕਰਾਸ ਦੇ ਸਕੱਤਰ, ਸਾਬਕਾ ਪ੍ਰੋਫੈਸਰ ਗੁਪਾਲ ਸਿੰਘ ਨੇ ਕਿਹਾ ਕਿ ਮੇਲੇ ਸੱਭਿਆਚਾਰ ਦੀ ਜਿੰਦ ਜਾਨ ਹੁੰਦੇ ਹਨ। ਅਫਸੋਸ ਕਿ ਅੱਜ ਦਾ ਨੌਜਵਾਨ ਮੋਬਾਈਲ ਅਤੇ ਸੋਸ਼ਲ ਮੀਡੀਆ ਦੀ ਦੁਨੀਆਂ ਵਿੱਚ ਆਪਣਾ ਸਮਾਂ ਲਾਉਂਣ ਲੱਗ ਪਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਧ ਚੜ੍ਹ ਕੇ ਮੇਲੇ ਵਿੱਚ ਆਉਂਣ ਅਤੇ ਕਰੋਨਾ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਿਸੇ ਵੀ ਕਿਸਮ ਦੀ ਲਾਪਰਵਾਹੀ ਤੋਂ ਬਚਣ ਲਈ ਉਚੇਚਾ ਧਿਆਨ ਰੱਖਿਆ ਜਾਵੇ।

Real Estate