ਸਿੱਧੂ ਦਾ ਦਾਅਵਾ : ਦੋ ਮੁੱਖ ਮੰਤਰੀਆਂ ਨੇ ਕੀਤਾ ਮੁਹਾਲੀ ‘ਚ 900 ਏਕੜ ਜ਼ਮੀਨ ‘ਤੇ ਕਬਜ਼ਾ

134

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਡੇਢ ਲੱਖ ਕਰੋੜ ਰੁਪਏ ਦੀ ਜ਼ਮੀਨ ਉੱਤੇ ਨਜਾਇਜ਼ ਕਬਜ਼ਾ ਹੈ । ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਡੇਢ ਲੱਖ ਕਰੋੜ ਰੁਪਏ ਦੀ ਜ਼ਮੀਨ ਉੱਤੇ ਨਜਾਇਜ਼ ਕਬਜ਼ਾ ਹੈ ਅਤੇ ਇਸ ਦੇ ਲਈ ਜ਼ਮੀਨ ਦੇ ਰਿਕਾਰਡ ਵਿੱਚ ਹੇਰਾ ਫੇਰੀ ਕੀਤੀ ਗਈ। ਜਸਟਿਸ ਕੁਲਦੀਪ ਸਿੰਘ ਕਮੀਸ਼ਨ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸਿੱਧੂ ਨੇ ਕਿਹਾ ਇਸ ਵਿੱਚੋਂ 900 ਏਕੜ ਜ਼ਮੀਨ ਉੱਤੇ ਤਾਂ ਦੋ ਮੁੱਖ ਮੰਤਰੀਆਂ ਨੇ ਹੀ ਕਬਜ਼ਾ ਕੀਤਾ ਹੋਇਆ ਹੈ। ਹਾਲਾਂਕਿ ਸਿੱਧੂ ਨੇ ਦੋਵੇਂ ਮੁੱਖ ਮੰਤਰੀਆਂ ਦੇ ਨਾਂਵਾਂ ਦਾ ਜਿਕਰ ਨਹੀਂ ਕੀਤਾ। ਸਿੱਧੂ ਨੇ ਇਸ ਸਬੰਧੀ ਇਹੀ ਕਿਹਾ ਕਿ ਰਿਪੋਰਟ ਪੜ੍ਹੋ ਤਾਂ ਉਸ ਵਿੱਚ ਕਈ ਨੇਤਾਵਾਂ ਦੇ ਨਾਮ ਹਨ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਉਹ ਸ਼ੋਅ ਪੀਸ ਨਹੀਂ ਬਣਨਗੇ। ਉਨ੍ਹਾਂ ਕਿਹਾ, ”ਸਿਆਸਤ ਵਿੱਚ ਚੰਗੇ ਬੰਦੇ ਨੂੰ ਸ਼ੋਅਪੀਸ ਬਣਾ ਦਿੱਤਾ ਜਾਂਦਾ ਹੈ। ਉਸ ਨੂੰ ਮੋਹਰਾ ਬਣਾ ਕੇ ਚੋਣਾਂ ਜਿੱਤਣ ਲਈ ਰੱਖਿਆ ਜਾਂਦਾ ਹੈ। ਕੈਂਪੇਨ ਕਰਵਾਉਣ ਤੋਂ ਬਾਅਦ ਉਸ ਨੂੰ ਸ਼ੋਅਪੀਸ ਬਣਾ ਕੇ ਰੱਖ ਦਿੰਦੇ ਹਨ ਪਰ ਹੁਣ ਮੈਂ ਕਿਸੇ ਦਾ ਸ਼ੋਅਪੀਸ ਤੇ ਮੋਹਰਾ ਨਹੀਂ ਬਣਾਂਗਾ।” ਉਨ੍ਹਾਂ ਇਹ ਵੀ ਕਿਹਾ ਕਿ ਉਹ ਰਾਹੁਲ ਗਾਂਧੀ ਦਾ ਸਾਥ ਨਹੀਂ ਛੱਡਣਗੇ ਪਰ ਇਸ ਤੋਂ ਪਹਿਲਾਂ ਉਹ ਇੱਕ ਜਨਤਕ ਸਮਾਗਮ ਦੌਰਾਨ ਆਪਣੇ ਆਪ ਨੂੰ ‘ਸ਼ਕਤੀ ਹੀਣ’ ਪ੍ਰਧਾਨ ਕਹਿ ਚੁੱਕੇ ਹਨ, ਉਨ੍ਹਾਂ ਕਿਹਾ ਕਿ ਉਹ ਤਾਂ ਆਪਣੇ ਜਨਰਲ ਸਕੱਤਰ ਵੀ ਨਿਯੁਕਤ ਨਹੀਂ ਕਰ ਸਕਦੇ।

Real Estate