ਇੱਕ ਛਾਲ…..

342

ਦਵਿੰਦਰ ਸਿੰਘ ਸੋਮਲ
ਇਹ ਛਾਲ ਸਿਰਫ ਨਵਦੀਪ ਦੀ ਨਹੀ ਬਲਕਿ ਸਾਰੇ ਅੰਦੋਲਨ ਲਈ ਇੱਕ ਵੱਡੀ ਛਾਲ ਸਾਬਿਤ ਹੋਈ ਅਤੇ ਅਚਾਨਕ ਹੀ ਸਾਰੇ ਪਾਸੇ ਚਲ ਰਹੇ ਅੰਦੋਲਨ ਵਿੱਚ ਇੱਕ ਸਕਾਰਾਤਮਕ ਊਰਜਾ ਆ ਗਈ। ਆਪਣੇ ਭਾਈਚਾਰੇ ‘ਚ ਇਹ ਗੱਲ ਆਮ ਹੀ ਏ ਕੇ ਜਦ ਫਲਾਨਾ ਆਹ ਕੰਮ ਕਰ ਸਕਦਾ ਤੇ ਮੈ ਕਿਉ ਨਹੀ ਇਸ ਲਈ ਇੱਕ ਬੈਰੀਕੇਡ ਟੁੱਟਿਆ ਤੇ ਨਵਦੀਪ ਹੁਰਾ ਨੇ ਰੋਕਾ ਪਰੇ ਕੀਤੀਆ ਤੇ ਸਬ ਤਿਆਰ ਹੋ ਗਏ ਅਤੇ ਵੇਖਦਿਆ-੨ ਮੋਰਚਾ ਦਿੱਲੀ ਦੀਆ ਬਰੂਹਾ ਤੇ ਜਾ ਲੱਗਾ।ਪ੍ਰਸਾਸ਼ਨ ਨੇ ਵੀ ਜੋ ਸਕੀਮ ਦਿਮਾਗ ‘ਚ ਆ ਗਈ ਉਹੀ ਵਰਤੀ ਪਰ ਮਿੱਟੀ ਦੇ ਪੁੱਤਾ ਨੇ ਕੋਈ ਪਲੇਨ ਚੱਲਣ ਹੀ ਨਹੀ ਦਿੱਤਾ।ਖੱਡਾ ਪੂਰ ਦਿੱਤੀਆ ਪੱਥਰ ਟਰੈਕਟਰਾ ਮਗਰ ਪਾ ਪਾ ਧੂਹ ਲਏ। ਨਵਦੀਪ ਦੀ ਇਸ ਛਾਲ ਨੇ ਜਿੰਨੀ ਊਰਜਾ ਗਰਾਊਡ ਜ਼ੀਰੋ ਤੇ ਲਿਆਂਦੀ ਉਸਤੋ ਵੀ ਜਿਆਦਾ ਸੋਸ਼ਲ ਮੀਡੀਆ ਤੇ ਆਈ।ਵਾਇਰਲ ਹੋਈ ਫੋਟੋ ਚੌਵੀ ਕੁ ਘੰਟਿਆ ਚ ਬਹੁਤਿਆ ਦੀ ਡੀਪੀ ਕਵਰ ਸਟੇਟਸ ਬਣ ਗਈ।
ਜਿਹੜੇ ਮੇਰੇ ਅਰਗੇ ਵਤਨੋ ਦੂਰ ਹੋਣ ਕਾਰਣ ਜਾਂ ਕਿਸੇ ਵੀ ਕਾਰਣ ਕਰਕੇ ਉਸ ਸਮੇ ਮੋਰਚੇ ‘ਚ ਨਹੀ ਪਹੁੰਚ ਸਕਦੇ ਸੀ ਉਹਨਾਂ ਨੂੰ ਵੀ ਲੱਗਾ ਕੇ ਜੇਕਰ ਸਾਡੇ ਲੋਕ ਇਸ ਤਰਾ ਦੀਆ ਰੁਕਾਵਟਾ ਦਾ ਸਾਹਮਣਾ ਕਰਦੇ ਹੋਏ ਅਤੇ ਇਵੇ ਦੀਆ ਮੁਸ਼ਕਿਲਾ ਦਾ ਸਾਹਮਣਾ ਕਰਦੇ ਸਘੰਰਸ਼ ਵਿੱਚ ਜਾ ਰਹੇ ਨੇ ਤੇ ਕੀ ਅਸੀ ਸੋਸ਼ਲ ਮੀਡੀਆ ਤੇ ਉਹਨਾਂ ਦੇ ਹੱਕ ਵਿੱਚ ਲਿਖ ਬੋਲ ਵੀ ਨਹੀ ਸਕਦੇ।ਇਸ ਲਈ ਉਸਤੋ ਬਾਅਦ ਸੋਸ਼ਲ ਮੀਡੀਆ ਤੇ ਕਿਸਾਨ ਸਘੰਰਸ਼ ਦੇ ਹੱਕ ‘ਚ ਬਹੁਤ ਵੱਡੀ ਲਹਿਰ ਖੜੀ ਹੋ ਗਈ।
ਮੈ ਤਕਰੀਬਨ 2012 ਤੋ ਟਵਿੱਟਰ ਵਰਤਦਾ ਤੇ ਗਿਣਤੀ ਦੇ ਲੋਕ ਸੀ ਜੋ ਪੰਜਾਬੀ ਚ ਲਿਖਦੇ ਸੀ ਪਰ ਜਦੋ ਸਾਡੇ ਆਲਿਆ ਨੂੰ ਪਤਾ ਲੱਗਾ ਕੇ ਸੱਤਾ ਦੇ ਹੱਕ ਚ ਖੜੇ ਟਵਿੱਟਰ ਤੇ ਮੋਦੀ ਕਿਆ ਨੂੰ ਕੋਈ ਹਰਾ ਨਹੀ ਸਕਦਾ ਤੇ ਕੋਈ ਸਾਵਾ ਹੀ ਹੋਊ ਨੈਟ ਵਰਤਣ ਵਾਲਾ ਜਿਸਨੇ ਟਵਿੱਟਰ ਤੇ ਖਾਤਾ ਨਾ ਖੋਲਿਆ ਹੋਵੇ।ਬਾਅਦ ‘ਚ ਪਤਾ ਨਹੀ ਵਰਤਿਆ ਕੇ ਨਹੀ ਵਰਤਿਆ ਪਰ ਇੱਕ ਵਾਰ ਕਿਸਾਨੀ ਸਘੰਰਸ਼ ਦੇ ਵਿਰੋਧੀਆ ਨੂੰ ਮੁਹਰੇ ਮੁਹਰੇ ਭਜਾਇਆ।ਲੋਕ ਇਸ ਸਘੰਰਸ਼ ਦੀ ਜਾਣਕਾਰੀ ਲੇਣ ਲਈ ਇੰਨੇ ਜਿਆਦਾ ਚਾਹਵਾਨ ਸੀ ਕੀ ਉੱਥੇ ਕੀ ਹੋ ਰਿਹਾ ਇਸਦੀ ਉਦਾਹਰਣ ਹੈ ਮੇਰੇ ਮਿੱਤਰ ਪੱਤਰਕਾਰ ਸੰਨਦੀਪ ਸਿੰਘ ਦਾ ਟਵਿੱਟਰ ਖਾਤਾ।ਉਹ ਮੋਰਚੇ ‘ਚ ਬੇਠਾ ਅੰਗਰੇਜੀ ਵਿੱਚ ਟਵੀਟ ਕਰਦਾ ਸੀ ਦੋ ਲਾਇਨਾ ਦਾ ਕੇ ਅ੍ਰਮਿਤ ਵੇਲੇ ਭਾਈ ਬੋਲ ਰਿਹਾ ਜਾਂ ਕੋਈ ਵੀ ਐਸੀ ਹੋਰ ਜਾਣਕਾਰੀ ਤੇ ਜਦੇ ਹਜਾਰਾ ਲੋਕਾ ਤੱਕ ਪਹੁੰਚ ਜਾਂਦਾ ਸੀ।
ਅੱਜ ਜੰਗ ਜਿੱਤ ਕੇ ਦੌਬਾਰਾ ਲੋਕ ਘਰਾ ਨੂੰ ਪਰਤ ਰਹੇ ਨੇ ਤੇ ਲੱਖ-੨ ਸਲਾਮਾ ਨੇ ਸਬਨੂੰ ਜੋ ਉੱਥੇ ਅੱਤ ਦੀ ਸਰਦੀ ਗਰਮੀ ਤੇ ਹੋਰ ਕਈ ਔਕੜਾ ਝੱਲਦੇ ਇੱਕ ਸਾਲ ਤੋ ਡਟੇ ਰਹੇ।ਸੋਸ਼ਲ ਮੀਡੀਆ ਤੇ ਸਾਥ ਦੇਣ ਵਾਲਿਆ ਨੂੰ ਵੀ ਸਲੂਟ ਕੇ ਜਦੋ ਸਰਕਾਰ ਨੇ ਦਿਸ਼ਾ ਰਵੀ ਵਰਗੇ ਐਕਟੀਵਿਸਟ ਫੜੇ ਉਹ ਇੱਕ ਡਰਾਵਾ ਵੀ ਸੀ ਕੇ ਕਿਸਾਨੀ ਸਘੰਰਸ਼ ਦੇ ਹੱਕ ਵਿੱਚ ਲਿਖਣ ਬੋਲਣ ਵਾਲਿਆ ਨਾਲ ਇਹ ਵੀ ਹੋ ਸਕਦਾ ਪਰ ਸਬ ਡਟੇ ਰਹੇ।

Real Estate