ਅਮਰੀਕਾ ਦੇ 6 ਸੂਬਿਆਂ ਵਿਚ ਟੋਰਨਾਡੋ ਦੀ, ਸੈਕੜੇਂ ਮੌਤਾਂ ਦਾ ਖਦਸ਼ਾ

102
 
ਅਮਰੀਕਾ ਦੇ ਛੇ ਸੂਬਿਆਂ ਵਿਚ ਟੋਰਨਾਡੋ ਨਾਲ ਭਾਰੀ ਤਬਾਹੀ ਹੋਈ ਹੈ ਤੇ ਕਈ ਦਰਜਨ ਘਰ ਤਬਾਹ ਹੋ ਗਏ ਹਨ ਜਿਸ ਕਾਰਨ 100 ਤੋਂ ਜ਼ਿਆਦਾ ਮੌਤਾਂ ਹੋਣ ਦਾ ਖਦਸ਼ਾ ਹੈ। ਗਵਰਨਰ ਐਂਡੀ ਬੇਸ਼ੀਆਰ ਨੇ ਕੀਤੀ ਪ੍ਰੈਸ ਕਾਨਫਰੰਸ ਵਿਚ 50 ਮੌਤਾਂ ਦੀ ਪੁਸ਼ਟੀ ਕੀਤੀ ਹੈ ਜਦੋਂ ਕਿ ਬਾਕੀਆਂ ਦੀ ਤਲਾਸ਼ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਤੂਫਾਨ ਨੁੰ ਅਮਰੀਕਾ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਤੂਫਾਨ ਕਰਾਰ ਦਿੱਤਾ ਹੈ। ਟੀ ਵੀ ’ਤੇ ਦਿੱਤੇ ਭਾਸ਼ਣ ਵਿਚ ਬਾਈਡਨ ਨੇ ਇਸਨੁੰ ਦੁਖਾਂਤ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਸਾਨੂੰ ਹੁਣ ਤੱਕ ਨਹੀਂ ਪਤਾ ਕਿ ਕਿੰਨੀਆਂ ਜਾਨਾਂ ਗਈਆਂ ਹਨ। ਬਚਾਅ ਤੇ ਰਾਹਤ ਦੀਆਂ ਟੀਮਾਂ ਲੋਕਾਂ ਦੇ ਘਰਾਂ ਦੇ ਮਲਬੇ ਤੇ ਵਪਾਰਕ ਅਦਾਰਿਆਂ ਦੇ ਮਲਬਿਆਂ ਵਿਚੋਂ ਸੰਭਾਵਤ ਜਿਉਂਦਿਆਂ ਦੀ ਤਲਾਸ਼ ਕਰ ਰਹੇ ਹਨ ਜਦੋਂ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਦੀਸੰਭਾਲ ਕੀਤੀ ਜਾ ਰਹੀ ਹੈ। ਇਕੱਲੇ ਕੈਂਟਕੀ ਵਿਚ 70 ਤੋਂ ਵੱਧ ਮੌਤਾਂ ਦਾ ਖਦਸ਼ਾ ਹੈ। ਇਹਨਾਂ ਵਿਚੋਂ ਬਹੁਤੇ ਇਕ ਮੋਮਤਬੱਤੀ ਫੈਕਟਰੀ ਦੇ ਵਰਕਰ ਦੱਸੇ ਜਾ ਰਹੇ ਹਨ। ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਕਿ ਮੈਨੁੰ ਡਰ ਹੈ ਕਿ ਅਸੀਂ 100 ਤੋਂ ਵੱਧ ਜਾਨਾਂ ਗੁਆ ਚੁੱਕੇ ਹਾਂ। ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਆਪਣੇ ਜੀਵਨ ਵਿਚ ਇਸ ਤਰੀਕੇ ਦੀ ਤਬਾਹੀ ਕਦੇ ਨਹੀਂ ਵੇਖੀ। ਕੈਂਟਕੀ ਦੇ ਪੱਛਮੀ ਸ਼ਹਿਰ ਮੇਅਫੀਲਡ ਦੇ ਮੇਅਰ ਦਾ ਕਹਿਣਾ ਹੈ ਕਿ ਸ਼ਹਿਰ ਮਾਚਿਸ ਦੀ ਡੱਬੀ ਬਣ ਗਿਆ ਹੈ। 10 ਹਜ਼ਾਰ ਦੀ ਆਬਾਦੀ ਵਾਲੇ ਇਸ ਸ਼ਹਿਰ ਵਿਚ ਸਭ ਤੋਂ ਵੱਧ ਤਬਾਹੀ ਹੋਈ ਹੈ।
Real Estate