ਜੂਲੀਅਨ ਅਸਾਂਜੇ ਦੀ ਹਵਾਲਗੀ ਲਈ ਪਾਈ ਅਪੀਲ ਜਿੱਤਿਆ ਯੂਐਸ ਪਰ ਕੀ ਲਿਜਾ ਪਾਵੇਗਾ ਉਸਨੂੰ ਅਮਰੀਕਾ

122

ਦਵਿੰਦਰ ਸਿੰਘ ਸੋਮਲ

ਵਿੱਕੀਲੀਕਸ ਫਾਊਡਰ ਜੂਲੀਅਨ ਅਸਾਂਜੇ ਨੂੰ ਹਵਾਲਗੀ ਤਹਿਤ ਅਮਰੀਕਾ ਲੇ ਜਾਣ ਲਈ ਪਾਈ ਅਪੀਲ ਲੰਡਨ ਹਾਈਕੋਰਟ ਅੰਦਰ ਯੂਐਸ ਨੇ ਜਿੱਤ ਲਈ ਹੈ। ਜਨਵਰੀ ਅੰਦਰ ਲੰਡਨ ਜਿਲਾ ਅਦਾਲਤ ਦਾ ਇਹ ਫੈਸਲਾ ਸੀ ਕੇ ਮਿਸਟਰ ਅਸਾਂਜੇ ਨੂੰ ਐਕਸਰਾਡਾਇਟ ਨਹੀ ਕੀਤਾ ਜਾ ਸਕਦਾ ਕਿਉਕਿ ਉਹ ਯੂਐਸ ਜੇਲ ਅੰਦਰ ਖੁਦਕੁਸ਼ੀ ਕਰ ਸਕਦੇ ਨੇ ਇਸੇ ਫੈਸਲੇ ਖਿਲਾਫ ਯੂਐਸ ਵਲੋ ਅਪੀਲ ਕੀਤੀ ਗਈ ਸੀ।
ਅਪੀਲ ਦੇ ਫੈਸਲੇ ਵਾਲੇ ਜੱਜ ਵਲੋ ਦੱਸਿਆ ਗਿਆ ਕੇ ਅਮਰੀਕਾ ਵਲੋ ਦਿੱਤੇ ਗਏ ਭਰੌਸਿਆ ਤੋ ਉਹ ਸਤੁੰਸ਼ਟ ਨੇ। ਇਸ ਫੈਸਲੇ ਨਾਲ ਯੂਐਸ ਅਸਾਂਜੇ ਦੀ ਹਵਾਲਗੀ ਲੈਣ ਵਿੱਚ ਇੱਕ ਕੱਦਮ ਹੋਰ ਅੱਗੇ ਵਧਿਆ ਹੈ ਪਰ ਹਜੇ ਕੁਝ ਹੋਰ ਰੁਕਾਵਾਟਾ ਵੀ ਨੇ।ਮਿਸਟਰ ਅਸਾਂਜੇ ਦੀ ਮੰਗੇਤਰ ਦਾ ਕਹਿਣਾ ਹੈ ਕੀ ਜਿੰਨੀ ਜਲਦੀ ਸੰਭਵ ਹੋਇਆ ਅਸੀ ਇਸ ਖਿਲਾਫ ਅਪੀਲ ਕਰਾਂਗੇ। ਜਿਕਰਯੋਗ ਹੈ ਕੀ ਅਸਾਂਜੇ ਪਹਿਲਾ ਕਈ ਵਰੇ ਲੰਡਨ ‘ਚ ਏਕਾਡੋਰ ਐਬੰਸੀ ਅੰਦਰ ਰਹੇ ਸੰਨ। ਅਸਟਰੇਲੀਆ ‘ਚ ਜਨਮੇ ਪੰਜਾਹ ਸਾਲਾ ਦੇ ਜੂਲੀਅਨ ਅਸਾਂਜੇ ਉੱਪਰ ਯੂਐਸ ਅਥਾਰਟੀਜ ਦੇ ਸਰਕਾਰੀ ਕੰਮਪਿਊਟਰ ਹੈਕ ਕਰਨ ਅਤੇ ਜਾਸੂਸੀ ਕਾਨੂੰਨਾ ਨੂੰ ਤੋੜਨ ਦੇ ਦੋਸ਼ ਨੇ।ਜਦੋਕੀ ਅਸਾਂਜੇ ਦੇ ਹਿਮਾਇਤੀ ਉਸਨੂੰ ਐਂਟੀ ਇਸਟਬਲਿਸ਼ਮੈਂਟ ਹੀਰੋ ਮੰਨਦੇ ਨੇ।

Real Estate