ਛੇ ਮਹੀਨਿਆਂ ਤੋਂ ਟਿਕਟ ਦੀ ਝਾਕ ‘ਚ ਬੈਠੇ ਅਕਾਲੀਆਂ ਦੀਆਂ ਉਮੀਦਾਂ ਤੇ ਛੋਟੇਪੁਰ ਨੇ ਫੇਰਿਆ ਪਾਣੀ

126

ਆਪ ਦੇ ਸਾਬਕਾ ਆਗੂ ਤੇ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋਣ ਅਤੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਪਾਰਟੀ ਉਮੀਦਵਾਰ ਐਲਾਨੇ ਜਾਣ ਨਾਲ ਟਿਕਟ ਦੀ ਝਾਕ ਰੱਖਦੇ ਕਈ ਆਗੂਆਂ ਦੇ ਸੁਫ਼ਨੇ ਪੂਰੇ ਨਹੀਂ ਹੋਏ। ਪਾਰਟੀ ਦੇ ਕਈ ਆਗੂ ਇਸ ਹਲਕੇ ਤੋਂ ਟਿਕਟ ਲੈਣ ਦੇ ਚਾਹਵਾਨ ਸਨ। 2017 ਤੋਂ ਹਲਕਾ ਬਟਾਲਾ ਤੋਂ ਲਖਬੀਰ ਸਿੰਘ ਲੋਧੀਨੰਗਲ ਵਿਧਾਇਕ ਬਣੇ ਸਨ ਪਰ ਹੁਣ ਉਨ੍ਹਾਂ ਵੱਲੋਂ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇੱਛਾ ਰੱਖਣ ’ਤੇ ਟਿਕਟ ਦਿੱਤੀ ਗਈ ਹੈ। ਇਸ ਕਾਰਨ ਹਲਕਾ ਬਟਾਲਾ ਲਈ ਕਈ ਸਥਾਨਕ ਆਗੂਆਂ ਨੇ ਲੰਘੇ ਛੇ ਮਹੀਨਿਆਂ ਤੋਂ ਆਪਣੀਆਂ ਸਰਗਰਮੀਆਂ ਵਿੱਢੀਆਂ ਹੋਈਆਂ ਸਨ। ਪਹਿਲਾਂ ਇਹ ਵੀ ਚਰਚਾ ਰਹੀ ਸੀ ਕਿ ਬਟਾਲਾ ਵਿੱਚ ਹਿੰਦੂ ਵੋਟਰ ਜ਼ਿਆਦਾ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕੇ ਤੋਂ ਕਿਸੇ ਹਿੰਦੂ ਚਿਹਰੇ ਨੂੰ ਟਿਕਟ ਦਿੱਤੀ ਜਾਵੇਗੀ। ਉਂਜ ਤਿੰਨ ਮਹੀਨੇ ਪਹਿਲਾਂ ਇੱਥੋਂ ਦੇ ਇੱਕ ਕਾਂਗਰਸੀ ਆਗੂ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਤਿਆਰੀ ਵੀ ਐਨ ਮੌਕੇ ’ਤੇ ਧਰੀ ਧਰਾਈ ਰਹਿ ਗਈ ਸੀ।

Real Estate