ਹੈਲੀਕਾਪਟਰ ਹਾਦਸਾ : ਤਰਨਤਾਰਨ ਦਾ ਨਾਇਕ ਗੁਰਸੇਵਕ ਸਿੰਘ ਵੀ ਹੋਇਆ ਸ਼ਹੀਦ

108

ਬੁੱਧਵਾਰ ਦੁਪਹਿਰ ਤਾਮਿਲਨਾਡੂ ਦੇ ਕੂਨੂਰ ਦੇ ਜੰਗਲਾਂ ਵਿੱਚ ਹਾਦਸਾਗ੍ਰਸਤ ਹੋਏ ਫੌਜ ਦੇ ਐਮਆਈ-17 ਹੈਲੀਕਾਪਟਰ ਵਿੱਚ 14 ਲੋਕਾਂ ਦੀ ਜਾਨ ਚਲੀ ਗਈ। ਇਸ ਹਾਦਸੇ ਵਿੱਚ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ।ਡੀ।ਐਸ।) ਬਿਪਿਨ ਰਾਵਤ ਸਮੇਤ ਤਰਨਤਾਰਨ ਦਾ ਇਕ ਜਵਾਨ ਵੀ ਸ਼ਹੀਦ ਹੋਇਆ ਹੈ । ਇਸ ਹਾਦਸੇ ਵਿਚ ਜਾਨ ਗਵਾਉਣ ਵਾਲਾ ਨਾਇਕ ਗੁਰਸੇਵਕ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੋਦੇ ਦਾ ਰਹਿਣ ਵਾਲਾ ਸੀ। ਗੁਰਸੇਵਕ ਸਿੰਘ ਬਿਪਿਨ ਰਾਵਤ ਦੇ ਸੁਰੱਖਿਆ ਦਸਤੇ ਦਾ ਮੈਂਬਰ ਸੀ। ਗੁਰਸੇਵਕ ਸਿੰਘ ਫੌਜ ਦੀ 9 ਪੈਰਾ ਸਪੈਸ਼ਲ ਫੋਰਸ ਯੂਨਿਟ ਵਿਚ ਤਾਇਨਾਤ ਸੀ। ਹੈਲੀਕਾਪਟਰ ਹਾਦਸੇ ਤੋਂ ਬਾਅਦ ਤਾਮਿਲਨਾਡੂ ਤੋਂ ਫੌਜ ਦੇ ਅਧਿਕਾਰੀਆਂ ਨੇ ਦੇਰ ਸ਼ਾਮ ਤਰਨਤਾਰਨ ਜ਼ਿਲ੍ਹੇ ਦੇ ਖਾਲਦਾ ਥਾਣੇ ਦੇ ਐਸ।ਐਚ।ਓ। ਨੂੰ ਫੋਨ ਕਰਕੇ ਗੁਰਸੇਵਕ ਸਿੰਘ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ।ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ
ਜਨਰਲ ਬਿਪਿਨ ਰਾਵਤ
ਮਧੁਲਿਕਾ ਰਾਵਤ (ਜਨਰਲ ਰਾਵਤ ਦੀ ਪਤਨੀ)
ਬ੍ਰਿਗੇਡੀਅਰ ਐੱਲ।ਐੱਸ। ਲਿੱਦਰ
ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ
ਵਿੰਗ ਕਮਾਂਡਰ ਪੀ।ਐਸ। ਚੌਹਾਨ
ਸਕੁਐਡਰਨ ਲੀਡਰ ਕੇ। ਸਿੰਘ
ਜੇ।ਡਬਲਿਊ।ਓ। ਦਾਸ
ਝੱੌ ਪ੍ਰਦੀਪ ਏ।
ਹੌਲਦਾਰ ਸਤਪਾਲ
ਨਾਇਕ ਗੁਰਸੇਵਕ ਸਿੰਘ
ਨਾਇਕ ਜਿਤੇਂਦਰ ਕੁਮਾਰ
ਲਾਂਸ ਨਾਇਕ ਵਿਵੇਕ ਕੁਮਾਰ
ਲਾਂਸ ਨਾਇਕ ਸਾਈਂ ਤੇਜਾ ਸ਼ਾਮਲ ਹਨ ।

Real Estate