ਭਾਜਪਾ ਅਤੇ ਢੀਂਡਸਾ ਨਾਲ ਮਿਲ ਕੇ ਲੜਾਂਗਾ ਵਿਧਾਨ ਸਭਾ ਚੋਣਾਂ ਤੇ ਜਿੱਤਾਂਗੇ : ਕੈਪਟਨ

113

ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਦਫਤਰ ਦਾ ਉਦਘਾਟਨ ਕੀਤਾ ਹੈ। ਇਸ ਦੌਰਾਨ ਕੈਪਟਨ ਨੇ ਕਿਹਾ ਕਿ ਸਾਡੀ ਪਾਰਟੀ ਪੰਜਾਬ ਲੋਕ ਕਾਂਗਰਸ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਜਪਾ ਅਤੇ ਢੀਂਡਸਾ ਦੀ ਪਾਰਟੀ ਨਾਲ ਮਿਲ ਕੇ ਲੜੇਗੀ।।ਅਤੇ ਅਸੀਂ ਜਿੱਤਾਂਗੇ। ਕੈਪਟਨ ਨੇ ਕਿਹਾ ਕਿ ਅਸੀਂ ਜੋ ਗਠਜੋੜ ਬਣਾ ਰਹੇ ਹਾਂ, ਉਸ ਵਿੱਚ ਸਾਨੂੰ ਲੋਕਾਂ ਦਾ ਸਮਰਥਨ ਮਿਲੇਗਾ, ਮੈਂ ਇਹ ਗੱਲ ਉਸ ਫੀਡਬੈਕ ਨੂੰ ਲੈ ਕੇ ਕਹਿ ਰਿਹਾ ਹਾਂ ਜੋ ਸਾਨੂੰ ਮਿਲ ਰਿਹਾ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਭ੍ਰਿਸ਼ਟਾਚਾਰ ਵਧਿਆ ਹੈ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਇਸ ਨੂੰ ਹੋਰ ਬਦਤਰ ਕਰ ਦਿੱਤਾ ਹੈ। ਸਾਡਾ ਗਠਜੋੜ ਕਿਸੇ ਨਾਲ ਮੁਕਾਬਲਾ ਨਹੀਂ ਕਰੇਗਾ, ਅਸੀਂ ਹੂੰਝਾ ਫੇਰ ਜਿੱਤ ਦਰਜ ਕਰਾਂਗੇ। ਕੈਪਟਨ ਨੇ ਕਿਹਾ ਕੇ ਪ੍ਰਧਾਨ ਮੰਤਰੀ ਨੇ ਖੇਤੀ ਬਿੱਲ ਮੁਆਫ ਕਰ ਦਿੱਤੇ ਹਨ। ਅੱਗੇ ਕਮੇਟੀ ਬਣਾ ਕੇ ਮਸਲੇ ਹੱਲ ਕਰਾਂਗੇ। ਉਂਨਾਂ ਕਿਹਾ ਕੇ ਜਿਲਾ ਪੱਧਰ ‘ਤੇ ਅਪਣੀ ਪਾਰਟੀ ਮਜ਼ਬੂਤ ਕਰਾਂਗੇ। ਮੁੱਖ ਮੰਤਰੀ ਦੇ ਚਿਹਰੇ ‘ਤੇ ਬੋਲਦਿਆਂ ਕੈਪਟਨ ਨੇ ਕਿਹਾ ਕੇ ਇਸ ਬਾਰੇ ਸਾਰੀਆਂ ਪਾਰਟੀ ਮਿਲ ਕੇ ਫੈਸਲਾ ਕਰਨਗੀਆਂ। ਕੈਪਟਨ ਨੇ ਕਿਹਾ ਕਿ ਮਾਈਨਿੰਗ ਬਹੁਤ ਚੱਲ ਰਹੀ ਹੈ, ਮੈਂ ਸਪੈਸ਼ਲ ਟਾਸਕ ਫੋਰਸ ਬਣਾਈ ਸੀ, ਹੁਣ ਤਾਂ ਮਾਈਨਿੰਗ ਸ਼ਰੇਆਮ ਚੱਲ ਰਹੀ ਹੈ। ਕੈਪਟਨ ਨੇ ਕਿਹਾ ਕੇ ਮੈਂ ਆਪਣੇ ਕਾਰਜਕਾਲ ਦੌਰਾਨ 92 ਫੀਸਦੀ ਵਾਇਦੇ ਪੂਰੇ ਕੀਤੇ ਸੀ।

Real Estate