ਸਕੂਟੀ ਦੇ ਨੰਬਰ ਕਾਰਨ ਹੁੱਲੜਬਾਜਾਂ ਤੋਂ ਤੰਗ ਹੋਈ ਲੜਕੀ ਪਹੁੰਚੀ ਮਹਿਲਾ ਕਮਿਸ਼ਨ ਕੋਲ

122

ਦਿੱਲੀ ਦੀ ਇਕ ਕੁੜੀ ਵੱਲੋਂ ਖਰੀਦੀ ਸਕੂਟੀ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਨੰਬਰ ਵਿਚ ਅੱਖਰ ’ਐਸ ਈ ਐਕਸ’ ਹਨ। ਇਸ ਸ਼ਬਦ ਕਾਰਨ ਹੁੱਲੜਬਾਜ ਕਿਸਮ ਦੇ ਲੋਕਾਂ ਵੱਲੋਂ ਕੁੜੀ ਨੁੰ ਕੁਮੈਂਟਸ ਕੀਤੇ ਜਾਣ ਲੱਗੇ ।ਇਤਰਾਜ਼ਯੋਗ ਟਿੱਪਣੀਆਂ ਕੀਤੇ ਜਾਣ ਕਾਰਨ ਉਸਦਾ ਘਰੋਂ ਨਿਕਲਣਾ ਮੁਹਾਲ ਹੋ ਗਿਆ । ਇਸ ਕੁੜੀ ਨੇ ਸਾਰਾ ਮਾਮਲਾ ਜਦੋਂ ਦਿੱਲੀ ਵੋਮੈਨ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਤਾਂ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਤੁਰੰਤ ਟਰਾਂਸਪੋਰਟ ਵਿਭਾਗ ਨੁੰ ਨੋਟਿਸ ਜਾਰੀ ਕਰ ਕੇ ਜਵਾਬ ਵੀ ਤਲਬ ਕਰ ਲਿਆ ਤੇ ਚਾਰ ਦਿਨਾਂ ਦੇ ਅੰਦਰ ਅਜਿਹੀਆਂ ਸੀਰੀਜ਼ ਵਾਲੇ ਨੰਬਰਾਂ ਬਾਰੇ ਜਾਣਕਾਰੀ ਦੇਣ ਦੀ ਹਦਾਇਤ ਵੀ ਕੀਤੀ ਹੈ।

Real Estate