ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ, ਬੇਅਦਬੀ ਦੇ ਮਾਮਲੇ ‘ਚ ਆਇਆ ਸੀ ਨਾਮ

139

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ਵਿਖੇ ਬੀਤੇ ਕੱਲ੍ਹ ਸ਼ਾਮ ਸਮੇਂ ਇਕ ਵਿਅਕਤੀ ਦੀ ਪਿੰਡ ਵਿਚ ਹੀ ਅਣਪਛਾਤਿਆਂ ਵੱਲੋ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਚਰਨਦਾਸ ਨਾਮ ਦਾ ਇਹ ਵਿਅਕਤੀ ਡੇਰਾ ਸਿਰਸਾ ਨਾਲ ਸੰਬੰਧਿਤ ਸੀ। ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਪਿੰਡ ਵਿਚ ਕਰਿਆਨਾ ਦੀ ਦੁਕਾਨ ਉਤੇ ਬੈਠਾ ਸੀ ਤਾਂ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਇਸ ਨੂੰ ਗੋਲੀ ਮਾਰ ਦਿੱਤੀ। ਇਸ ਨੂੰ ਗੰਭੀਰ ਜਖ਼ਮੀ ਹਾਲਤ ਵਿਚ ਇਲਾਜ ਲਈ ਬਠਿੰਡਾ ਲਿਜਾਇਆ ਗਿਆ ਪਰ ਰਸਤੇ ਵਿਚ ਇਸਦੀ ਮੌਤ ਹੋ ਗਈ। 2018 ਵਿਚ ਪਿੰਡ ਭੂੰਦੜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਹੋਈ ਸੀ। ਜਦ ਕਥਿਤ ਤੌਰ ਉਤੇ ਚਰਨਦਾਸ ਅਤੇ ਉਸਦੀ ਭਰਜਾਈ ਗੁਰਦੁਆਰਾ ਸਾਹਿਬ ਵਿਚੋਂ ਸਰੂਪ ਚੁੱਕ ਕੇ ਲਿਜਾ ਰਹੇ ਸਨ ਅਤੇ ਇਹਨਾਂ ਨੂੰ ਗ੍ਰੰਥੀ ਸਿੰਘ ਨੇ ਦੇਖ ਲਿਆ ਸੀ। ਦੋਵਾਂ ਤੇ ਬੇਅਦਬੀ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਚਰਨਦਾਸ ਹੁਣ ਜਮਾਨਤ ਉਤੇ ਬਾਹਰ ਆਇਆ ਹੋਇਆ ਸੀ।

Real Estate