ਯੂਕੇ ਅੰਦਰ ਸਾਰੇ ਬਾਲਗਾਂ ਨੂੰ ਦਿੱਤੀ ਜਾਵੇਗੀ ਵੈਕਸੀਨ ਦੀ ਬੂਸਟਰ ਭਾਵ ਤੀਸਰੀ ਖੁਰਾਕ

158

ਦਵਿੰਦਰ ਸਿੰਘ ਸੋਮਲ
ਬੀਤੇ ਸੋਮਵਾਰ ਦੁਪਿਹਰ ਨੂੰ ਵੈਕਸੀਨ ਉੱਪਰ ਯੂਕੇ ਦੀ ਸਲਾਹਕਾਰ ਬੋਡੀ ਜੁੰਆਇੰਟ ਕਮੇਟੀ ਔਨ ਵੈਕਸੀਨੇਸ਼ਨ ਐਂਡ ਇਮਉਨਾਈਜੇਸ਼ਨ ਨੇ ਓਮੀਕਰੋਣ ਵੈਰੀਐਂਟ ਦੇ ਸੰਭਾਵੀ ਪ੍ਰਭਾਵਾ ਨਾਲ ਡੀਲ ਕਰਨ ਲਈ ਕਈ ਸਿਫਾਰਿਸ਼ਾ ਰੱਖੀਆ। ਅਠਾਰਾ ਸਾਲ ਤੋ ਉੱਪਰ ਉਮਰ ਵਾਲੇ ਸਾਰਿਆ ਲਈ ਬੂਸਟਰ ਭਾਵ ਤੀਜੀ ਖੁਰਾਕ ਬੂਸਟਰ ਅਤੇ ਦੂਜੀ ਖੁਰਾਕ ਅੰਦਰ ਜੋ ਸਮੇ ਦਾ ਅੰਤਰ ਛੇ ਮਹੀਨੇ ਹੈ ਉਸਨੂੰ ਤਿੰਨ ਮਹੀਨੇ ਕਰਨਾ12 ਤੋ 15 ਸਾਲ ਉਮਰ ਦੇ ਬੱਚਿਆ ਨੂੰ ਵੈਕਸੀਨ ਦੀ ਦੂਜੀ ਖੁਰਾਕ ਦੇਣਾ ਖੁਰਾਕਾ ਅੰਦਰ ਤਿੰਨ ਮਹੀਨੀਆ ਦਾ ਅੰਤਰ ਹੋਵੇ ਜਿਹਨਾਂ ਦੀ ਇੰਮਊਨਟੀ ਬਹੁਤ ਜਿਆਦਾ ਘੱਟ ਹੋਵੇ ਉਹਨਾਂ ਨੂੰ ਇੱਕ ਹੋਰ ਬੂਸਟਰ ਖੁਰਾਕ ਦੇਣਾ ਫਾਇਜਰ ਜਾਂ ਅੱਧੀ ਡੋਜ ਮੋਡਰੇਨਾ ਮਿਲਾਕੇ ਬੂਸਟਰ ਖੁਰਾਕ ਦੀਆ ਇਹਨਾਂ ਸਿਫ਼ਾਰਸ਼ਾਂ ਤੋ ਕੁਝ ਸਮਾ ਬਾਅਦ ਹੀ ਸਿਹਤ ਸਕੱਤਰ ਸਾਜਿਦ ਜਾਵੇਦ ਨੇ ਹਾਊਸ ਔਫ ਕੋਮਨ ਅੰਦਰ ਕਿਹਾ ਕੇ ਸਰਕਾਰ ਇਹਨਾਂ ਸਾਰੀਆ ਸਿਫਾਰਿਸ਼ਾ ਨੂੰ ਪੂਰਣ ਤੋਰ ਤੇ ਮੰਨੇਗੀ। ਇਸ ਕਦਮ ਨਾਲ ਯੂਕੇ ਅੰਦਰ ਮਿਲਿਅਨਸ ਹੋਰ ਲੋਕ ਬੂਸਟਰ ਖੁਰਾਕ ਲਈ ਜੋਗ ਹੋ ਗਏ ਨੇ।

Real Estate