ਪੱਤਰਕਾਰ ਵਿਨੋਦ ਦੂਆ ਆਈਸੀਯੂ ਵਿਚ ਭਰਤੀ , ਹਾਲਤ ਬੇਹੱਦ ਗੰਭੀਰ

124

ਉੱਘੇ ਵਿਨੋਦ ਦੂਆ (67) ਜੋ ਕਿ ਇਸ ਸਾਲ ਦੇ ਸ਼ੁਰੂ ਵਿਚ ਕੋਵਿਡ ਕਾਰਨ ਹਸਪਤਾਲ ਦਾਖਲ ਰਹੇ ਸਨ, ਹੁਣ ਆਈਸੀਯੂ ਵਿਚ ਹਨ ਤੇ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਹੈ। ਉਨ੍ਹਾਂ ਦੀ ਧੀ ਤੇ ਅਭਿਨੇਤਰੀ-ਕਾਮੇਡੀਅਨ ਮਲਿਕਾ ਦੂਆ ਨੇ ਇਸ ਬਾਰੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦੂਆ ਦੀ ਮੌਤ ਬਾਰੇ ਅਫਵਾਹਾਂ ਨਾ ਫੈਲਾਈਆਂ ਜਾਣ। ਦੂਆ ਦੂਰਦਰਸ਼ਨ ਤੇ ਐੱਨਡੀਟੀਵੀ ਉਤੇ ਕਾਫ਼ੀ ਸਮਾਂ ਛਾਏ ਰਹੇ। ਕੋਵਿਡ ਨਾਲ ਜੂਝਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਰੇਡੀਓਲੋਜਿਸਟ ਪਦਮਾਵਤੀ ਦੂਆ ਦਾ ਜੂਨ ਵਿਚ ਦੇਹਾਂਤ ਹੋ ਗਿਆ ਸੀ। ਮਲਿਕਾ ਦੂਆ ਨੇ ਲਿਖਿਆ ‘ਮੇਰੇ ਪਿਤਾ ਆਈਸੀਯੂ ਵਿਚ ਬੇਹੱਦ ਗੰਭੀਰ ਹਾਲਤ ਵਿਚ ਦਾਖਲ ਹਨ। ਅਪਰੈਲ ਤੋਂ ਬਾਅਦ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ ਹੈ। ਉਹ ਆਪਣੀ ਪਤਨੀ ਦੀ ਮੌਤ ਤੋਂ ਵੀ ਉੱਭਰ ਨਹੀਂ ਪਾ ਰਹੇ ਹਨ। ਉਨ੍ਹਾਂ ਇਕ ਬਿਹਤਰੀਨ ਜ਼ਿੰਦਗੀ ਗੁਜ਼ਾਰੀ ਹੈ ਤੇ ਸਾਨੂੰ ਵੀ ਦਿੱਤੀ ਹੈ। ਐਨਾ ਦਰਦ ਉਨ੍ਹਾਂ ਨੂੰ ਨਹੀਂ ਮਿਲਣਾ ਚਾਹੀਦਾ। ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਮੈਂ ਬੇਨਤੀ ਕਰਦੀ ਹਾਂ ਕਿ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ ਜਾਵੇ।’

Real Estate