ਦਰਿਆਵਾਂ ਸਮੇਤ ਸਾਫ ਪਾਣੀ ਦੇ ਮੁੱਦੇ ’ਤੇ ਹੋਇਆ ਸੂਬਾ ਪੱਧਰੀ ਸੈਮੀਨਾਰ

127

ਵਾਤਾਵਰਨ ਦੇ ਮੁੱਦੇ ਨੂੰ ਰਾਜਨੀਤਕ ਪਾਰਟੀਆਂ ਦੇ ਏਜੰਡੇ ’ਤੇ ਲਿਆਉਣ ਲਈ ਸਾਰੇ ਹੋਏ ਇਕਜੁਟ

ਫ਼ਰੀਦਕੋਟ, 29 ਨਵੰਬਰ ( ਗੁਰਭੇਜ ਸਿੰਘ ਚੌਹਾਨ ) :- ਲੋਕਾਂ ਦੀ ਸਿਹਤ ਨਾਲ ਜੁੜੇ ਵਾਤਾਵਰਨ ਦੇ ਅਹਿਮ ਮੁੱਦੇ ਨੂੰ ਰਾਜਨੀਤਕ ਪਾਰਟੀਆਂ ਦੇ ਏਜੰਡੇ ’ਤੇ ਲਿਆਉਣ ਲਈ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਸਥਾਨਕ ਬਾਬਾ ਫਰੀਦ ਲਾਅ ਕਾਲਜ ਵਿਖੇ ਕਰਵਾਏ ਗਏ ਸੈਮੀਨਾਰ ਦੋਰਾਨ ਪੰਜਾਬ ਅਤੇ ਗੁਆਂਢੀ ਰਾਜਾਂ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੇ ਆਪਣੀ ਹੋਂਦ ਬਚਾਉਣ, ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਪਾਣੀ ਨੂੰ ਬਚਾਉਣ ਅਤੇ ਪ੍ਰਦੂਸ਼ਿਤ ਹੋਣ ਤੋਂ ਰੋਕਣ ਸਬੰਧੀ ਅੰਕੜਿਆਂ ਸਹਿਤ ਦਲੀਲਾਂ ਨਾਲ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਆਪਣੇ ਸੰਬੋਧਨ ਦੋਰਾਨ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ, ਬਾਬਾ ਬਲਵੀਰ ਸਿੰਘ ਸੀਚੇਵਾਲ, ਸੂਬੇਦਾਰ ਬਲਵੀਰ ਸਿੰਘ ਖਡੂਰ ਸਾਹਿਬ, ਉਮੇਂਦਰ ਦੱਤ ਆਦਿ ਨੇ ਦੱਸਿਆ ਕਿ ਭਾਵੇਂ ਪੰਜਾਬ ਦੇ ਪੌਣ ਪਾਣੀ ਦੇ ਹਲਾਤ ਬੜੇ ਚਿੰਤਾਜਨਕ ਹਨ ਅਤੇ ਇਸ ’ਤੇ ਬਹੁਤ ਸਾਰੀਆਂ ਸੰਸਥਾਵਾਂ ਤੇ ਧਾਰਮਿਕ ਸ਼ਖਸ਼ੀਅਤਾਂ ਕੰਮ ਕਰਦੀਆਂ ਆ ਰਹੀਆਂ ਹਨ ਪਰ ਜਦੋਂ ਤੱਕ ਇਹ ਮੁੱਦਾ ਰਾਜਨੀਤਿਕ ਏਜੰਡਾ ਨਹੀਂ ਬਣਦਾ ਅਤੇ ਇਹ ਗੱਲ ਹਰ ਇਕ ਨਾਗਰਿਕ ਤੱਕ ਨਹੀਂ ਪੁੱਜਦੀ, ਉਦੋਂ ਤੱਕ ਚਿੰਤਾ ਬਰਕਰਾਰ ਰਹੇਗੀ। ਉਨਾਂ ਦੱਸਿਆ ਕਿ ਵਾਤਾਵਰਣ, ਧਰਤੀ, ਹਵਾ, ਪਾਣੀ ਨੂੰ ਬਚਾਉਣ ਹਿੱਤ ਠਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’’ ਗੁਰੂਆਂ ਦੇ ਦਰਸਾਏ ਸੰਦੇਸ਼ ਤੇ ਸਰਬੱਤ ਦੇ ਭਲੇ ਲਈ ਸਾਰੇ ਧਾਰਮਿਕ ਆਗੂ, ਸਮਾਜਸੇਵੀ ਸੰਸਥਾਵਾਂ ਸਮੇਤ ਵਾਤਾਵਰਣ ਪ੍ਰੇਮੀ, ਸਮਾਜ ਚਿੰਤਕਾਂ ਦਾ ਸਾਂਝਾ ਫਰਜ਼ ਬਣਦਾ ਹੈ ਕਿ ਉਹ ਇਸ ਮੁੱਦੇ ਨੂੰ ਠੋਸ ਲਹਿਰ ਦੇ ਰੂਪ ਵਿੱਚ ਤਬਦੀਲ ਕਰਨ। ਉਨ•ਾਂ ਅਪੀਲ ਕੀਤੀ ਕਿ ਰਾਜਨੀਤੀ, ਪਾਰਟੀਬਾਜੀ, ਜਾਤ ਮਜ਼ਹਬ, ਧਰਮਾਂ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਸਰਬ ਸਾਂਝੀਵਾਲਤਾ ਦਾ ਪੈਗਾਮ ਦੇਣ ਲਈ ਮਾਨਵ ਕਲਿਆਣ, ਜਿੰਦਗੀ ਜਿੰਦਾਬਾਦ ਬਣਾਉਣ ਲਈ ਸਮਾਜ ਦਾ ਹਰ ਵਰਗ ਇਸ ਕਾਫਲੇ ਦਾ ਹਿੱਸਾ ਜਰੂਰ ਬਣੇ। ਜਥੇਬੰਦੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਆਖਿਆ ਕਿ ਉਕਤ ਮੁੱਦੇ ਦਾ 2022 ਦੀਆਂ ਚੋਣਾ ਲਈ ਚੋਣ ਖਰੜਾ ਤਿਆਰ ਕਰਕੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੂੰ ਸੌਂਪਿਆ ਜਾਵੇਗਾ। ਉਨਾ ਉਕਤ ਮੁੱਦੇ ਨੂੰ ਲੋਕਾਂ ਦੀ ਆਵਾਜ ਅਤੇ ਚੋਣ ਮੁੱਦਾ ਬਣਾਉਣ ਦੀ ਲੋੜ ’ਤੇ ਜੋਰ ਦਿੱਤਾ। ਕੁਲਤਾਰ ਸਿੰਘ ਸੰਧਵਾਂ ਵਿਧਾਇਕ, ਗੁਰਚਰਨ ਸਿੰਘ ਨੂਰਪੁਰ, ਜਸਕੀਰਤ ਸਿੰਘ ਲੁਧਿਆਣਾ, ਹਰਦਿਆਲ ਸਿੰਘ ਘਰਿਆਲਾ, ਲੋਕ ਗਾਇਕ ਨਿਰਮਲ ਸਿੱਧੂ ਅਤੇ ਐਡਵੋਕੇਟ ਮਹੀਪਇੰਦਰ ਸਿੰਘ ਆਦਿ ਨੇ ਪੰਜਾਬ 2022 ਚੋਣਾ ਲਈ ਗਰੀਨ ਮੈਨੀਫੈਸਟੋ (ਵਾਤਾਵਰਣ ਚੋਣ ਮਨੋਰਥ ਪੱਤਰ), ਦਰਿਆਵਾਂ ਦੀ ਸੁਰੱਖਿਆ, ਮੱਤੇਵਾੜਾ ਟੈਕਸਟਾਈਲ ਪਾਰਕ, ਉਦਯੋਗਿਕ ਨੀਤੀ, ਗੈਰ ਜੰਗਲੀ ਖੇਤਰਾਂ ਵਿੱਚ ਰੁੱਖ, ਖਾਲੀ ਜਮੀਨਾ, ਜੈਵ ਵਿਭਿੰਨਤਾ, ਨਜਾਇਜ ਮਾਈਨਿੰਗ, ਸ਼ੋਰ ਪ੍ਰਦੂਸ਼ਣ, ਕੀਟਨਾਸ਼ਕ ਅਤੇ ਖੇਤੀ ਰਸਾਇਣ, ਜਲਵਾਯੂ ਪਰਿਵਰਤਨ, ਵਾਤਾਵਰਣ ਸਿੱਖਿਆ ਨੀਤੀ, ਡੇਅਰੀ ਕਲੱਸਟਰ, ਐਨਜੀਟੀ ਦੀਆਂ ਕਾਰਜ ਯੋਜਨਾਵਾਂ, ਸਤਲੁਜ ਦੀ ਸਫਾਈ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਹਵਾ ਦੀ ਗੁਣਵਤਾ, ਰੇਨ ਵਾਟਰ ਹਾਰਵੈਸਟਿੰਗ, ਪੰਜਾਬ ਦਾ ਮਾਰੂਥਲੀਕਰਨ, ਭੂਮੀਗਤ ਪਾਣੀ, ਛੱਪੜਾਂ ਦੀ ਸੁਰੱਖਿਆ ਵਰਗੇ ਮੁੱਦਿਆਂ ਦਾ ਅੰਕੜਿਆਂ ਸਹਿਤ ਵਿਸਥਾਰ ਨਾਲ ਜਿਕਰ ਕੀਤਾ। ਐਡਵੋਕੇਟ ਜਸਵਿੰਦਰ ਸਿੰਘ ਖਾਲਸਾ ਸਾਬਕਾ ਮੈਂਬਰ ਐਸਜੀਪੀਸੀ ਕਨਵੀਨਰ ਅਕਾਲ ਪੁਰਖ ਕੀ ਫੌਜ਼, ਮਹਿੰਦਰਪਾਲ ਸਿੰਘ ਲੂੰਬਾ ਮੋਗਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਮੱਘਰ ਸਿੰਘ ਸਮੇਤ ਹੋਰ ਬੁਲਾਰਿਆਂ ਨੇ ਜ਼ਹਿਰ ਰਹਿਤ ਕੁਦਰਤੀ ਖੇਤੀ ਪੰਜਾਬ ਦੀ ਖੁਸ਼ਹਾਲੀ, ਖੁਰਾਕ ਸੁਰੱਖਿਆ, ਤੰਦਰੁਸਤੀ ਦਾ ਏਜੰਡਾ, ਰੁੱਖਾਂ ਦੀ ਗਿਣਤੀ ਵਧਾਉਣ, ਲਾਇਲਾਜ ਬਿਮਾਰੀਆਂ ਦਾ ਹੜ, ਅਪੰਗ ਬੱਚਿਆਂ ਦੀ ਪੈਦਾਇਸ਼ ਵਿੱਚ ਵਾਧਾ, ਬੇਔਲਾਦ ਜੋੜੇ, ਕੈਂਸਰ ਸਮੇਤ ਅਨੇਕਾਂ ਮਾਰੂ ਬਿਮਾਰੀਆਂ ਵਰਗੀਆਂ ਮੁਸੀਬਤਾਂ ਸਬੰਧੀ ਜਿਕਰ ਕਰਦਿਆਂ ਅਨੇਕਾਂ ਹੋਰ ਗੱਲਾਂ ਸਾਂਝੀਆਂ ਕੀਤੀਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਇੰਦਰਜੀਤ ਸਿੰਘ ਖਾਲਸਾ, ਕੁਲਦੀਪ ਸਿੰਘ ਖਹਿਰਾ ਲੁਧਿਆਣਾ, ਹਰਵਿੰਦਰ ਸਿੰਘ ਮਰਵਾਹਾ, ਗੁਰਮੀਤ ਸਿੰਘ ਸੰਧੂ, ਰਣਜੀਤ ਸਿੰਘ ਵਾੜਾਦਰਾਕਾ, ਜਥੇਦਾਰ ਮੱਖਣ ਸਿੰਘ ਨੰਗਲ, ਜਗਤਾਰ ਸਿੰਘ ਕੋਟਕਪੂਰਾ, ਜਥੇਦਾਰ ਦਰਸ਼ਨ ਸਿੰਘ ਮੰਡ, ਗਿ. ਗੁਰਮੀਤ ਸਿੰਘ ਖੋਸਿਆਂਵਾਲੇ, ਗੁਰਦਿੱਤ ਸਿੰਘ ਸੇਖੋਂ, ਬਲਵਿੰਦਰ ਸਿੰਘ ਮਿਸ਼ਨਰੀ, ਜਗਤਾਰ ਸਿੰਘ ਗਿੱਲ, ਇੰਦਰਜੀਤ ਸਿੰਘ ਖੀਵਾ, ਬਲਵਿੰਦਰ ਸਿੰਘ ਅਸੂਲ ਮੰਚ, ਰਜਿੰਦਰ ਸਿੰਘ ਸਰਾਂ, ਲਾਲ ਸਿੰਘ ਕਲਸੀ, ਗੁਰਦੀਪ ਸਿੰਘ ਢੁੱਡੀ, ਪ੍ਰੇਮ ਚਾਵਲਾ, ਕੈਪਟਨ ਧਰਮ ਸਿੰਘ ਗਿੱਲ, ਡਾ. ਮਨਜੀਤ ਸਿੰਘ ਜੌੜਾ, ਗੁਰਸੇਵਕ ਸਿੰਘ ਸਨਿਆਸੀ ਮੋਗਾ, ਕੁਲਬੀਰ ਸਿੰਘ ਢਿੱਲੋਂ, ਡਾ. ਗੁਰਸੇਵਕ ਸਿੰਘ, ਪ੍ਰਿੰ. ਦਲਬੀਰ ਸਿੰਘ, ਪ੍ਰੀਤਭਗਵਾਨ ਸਿੰਘ, ਸੁਖਵਿੰਦਰ ਸਿੰਘ ਬੱਬੂ, ਮਨੀ ਸਿੰਘ ਧਾਲੀਵਾਲ, ਮਿੰਟੂ ਗਿੱਲ, ਜਗਪਾਲ ਸਿੰਘ ਬਰਾੜ, ਪਵਨ ਸ਼ਰਮਾ ਆਦਿ ਦਾ ਵੀ ਭਰਪੂਰ ਸਹਿਯੋਗ ਰਿਹਾ।

Real Estate