ਹੁੱਲੜਬਾਜ਼ਾਂ ਨੇ ਕਸ਼ਮੀਰੀ ਵਿਅਕਤੀਆਂ ਨੂੰ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਾਉਣ ਲਈ ਕੀਤਾ ਮਜਬੂਰ : 3 ਗ੍ਰਿਫ਼ਤਾਰ

131

ਝਾਰਖੰਡ ਪੁਲੀਸ ਨੇ ਕਿਹਾ ਹੈ ਕਿ ਉਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜੋ ਉਨ੍ਹਾਂ ਹੁੱਲੜਬਾਜ਼ਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਰਾਂਚੀ ਵਿੱਚ ਕਸ਼ਮੀਰੀ ਵਪਾਰੀਆਂ ਨੂੰ ‘ਜੈ ਸ਼੍ਰੀ ਰਾਮ’ ਅਤੇ ‘ਪਾਕਿਸਤਾਨ ਮੁਰਦਾਬਾਦ’ ਦੇ ਨਾਅਰੇ ਲਗਾਉਣ ਲਈ ਮਜਬੂਰ ਕੀਤਾ। ਕਸ਼ਮੀਰ ਦੇ ਰਹਿਣ ਵਾਲੇ 34 ਸਾਲਾ ਵਿਅਕਤੀ, ਜੋ ਸਰਦੀਆਂ ਦੇ ਕੱਪੜੇ ਵੇਚ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ, ਨੇ ਬੀਤੇ ਦਿਨ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਕੁੱਝ ਲੋਕਾਂ ਨੇ ਰਾਂਚੀ ਦੇ ਦੋਰਾਂਦਾ ਖੇਤਰ ‘ਚ ਉਸ ’ਤੇ ਅਤੇ ਉਸ ਦੇ ਕੁਝ ਹੋਰ ਵਪਾਰੀਆਂ ‘ਤੇ ਹਮਲਾ ਕੀਤਾ। ਉਨ੍ਹਾਂ ਨੂੰ ‘ਜੈ ਸ਼੍ਰੀ ਰਾਮ’ ਅਤੇ ‘ਪਾਕਿਸਤਾਨ ਮੁਰਦਾਬਾਦ’ ਦੇ ਨਾਅਰੇ ਲਾਉਣ ਲਈ ਮਜਬੂਰ ਕੀਤਾ। ਟਵਿੱਟਰ ‘ਤੇ ਇਸ ਘਟਨਾ ਦੀ ਸ਼ਿਕਾਇਤ ਕਰਨ ਵਾਲੇ ਕਸ਼ਮੀਰੀ ਵਪਾਰੀਆਂ ਦੀ ਕਥਿਤ ਵੀਡੀਓ ਸ਼ੇਅਰ ਕੀਤੀ ਗਈ ਹੈ।

Real Estate