ਪਹਿਲਾ ਵਿਸ਼ਵ ਯੁੱਧ: 3 ਲੱਖ ਤੋਂ ਵੱਧ ਪੰਜਾਬੀ ਫ਼ੌਜੀਆਂ ਦਾ ਰਿਕਾਰਡ 97 ਸਾਲਾਂ ਤੱਕ ਇੱਕ ਬੇਸਮੈਂਟ ਵਿੱਚ ਬਿਨਾਂ ਪੜ੍ਹੇ ਹੀ ਪਿਆ ਰਿਹਾ

86
ਪਹਿਲੀ ਵਿਸ਼ਵ ਜੰਗ ਵਿੱਚ ਲੜਨ ਵਾਲੇ ਪੰਜਾਬ ਦੇ 3,20,000 ਹਜ਼ਾਰ ਫੌਜੀਆਂ ਦਾ ਰਿਕਾਰਡ 97 ਸਾਲਾਂ ਤੱਕ ਇੱਕ ਬੇਸਮੈਂਟ ਵਿੱਚ ਬਿਨਾਂ ਪੜ੍ਹੇ ਹੀ ਪਿਆ ਰਿਹਾ। ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਇਸ ਗੱਲ ਦਾ ਖ਼ੁਲਾਸਾ ਯੂਕੇ ਸਥਿਤ ਇਤਿਹਾਸਤਕਾਰਾਂ ਨੇ ਕੀਤਾ ਹੈ। ਇਹ ਖ਼ੁਲਾਸਾ ਜੰਗ ਵਿੱਚ ਕੀਤੇ ਗਏ ਯਤਨਾਂ ਵਿੱਚ ਭਾਰਤੀ ਫੌਜੀਆਂ ਦੇ ਯੋਗਦਾਨ ਬਾਰੇ ਨਵੀਂ ਸਮਝ ਪ੍ਰਦਾਨ ਕਰਨ ਲਈ ਕੀਤਾ ਗਿਆ ਹੈ। ਪਾਕਿਸਤਾਨ ਦੇ ਲਾਹੌਰ ਮਿਊਜ਼ੀਅਮ ਦੇ ਹੇਠਾਂ ਇਹ ਫਾਈਲਾਂ ਮਿਲੀਆਂ ਹਨ, ਜਿਨ੍ਹਾਂ ਨੂੰ ਵੀਰਵਾਰ ਨੂੰ ਆਰਮੀਸਟਾਈਸ ਦਿਹਾੜੇ ਮੌਕੇ ਡਿਜੀਟਲ ਰੂਪ ਦਿੰਦਿਆਂ ਵੈੱਬਸਾਈਟ ਉੱਤੇ ਅਪਲੋਡ ਕੀਤਾ ਗਿਆ ਹੈ। ਹੁਣ ਇਤਿਹਾਸਕਾਰ ਅਤੇ ਬ੍ਰਿਟਿਸ਼ ਤੇ ਆਈਰਿਸ਼ ਫੌਜੀਆਂ ਦੇ ਵਾਰਿਸ ਡਾਟਾਬੇਸ ਵਿੱਚ ਉਨ੍ਹਾਂ ਦੀ ਸਰਵਿਸ ਦਾ ਰਿਕਾਰਡ ਭਾਲ ਸਕਦੇ ਹਨ, ਹੁਣ ਤੱਕ ਇਹ ਸਹੂਲਤ ਭਾਰਤੀ ਫੌਜੀਆਂ ਦੇ ਪਰਿਵਾਰਾਂ ਲਈ ਨਹੀਂ ਸੀ। ਪੰਜਾਬੀ ਮੂਲ ਦੇ ਕੁਝ ਬਰਤਾਨਵੀ ਨਾਗਰਿਕਾਂ ਨੂੰ ਆਪਣੇ ਬਜ਼ੁਰਗਾਂ ਬਾਰੇ ਡਾਟਾਬੇਸ ਵਿੱਚ ਜਾਣਕਾਰੀ ਭਾਲਣ ਲਈ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਨੇ ਦੇਖਿਆ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਪਿੰਡਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਫਰਾਂਸ, ਮੱਧ ਪੂਰਬ, ਗੈਲੀਪੋਲੀ, ਅਡੇਨ ਅਤੇ ਪੂਰਬੀ ਅਫ਼ਰੀਕਾ ਦੇ ਨਾਲ-ਨਾਲ ਬ੍ਰਿਟਿਸ਼ ਭਾਰਤ ਦੇ ਹੋਰ ਹਿੱਸਿਆਂ ਵਿੱਚ ਸੇਵਾ ਕਰਨ ਵਾਲੇ ਫੌਜੀ ਪ੍ਰਦਾਨ ਕੀਤੇ ਸਨ। ਪੰਜਾਬ 1947 ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਵੰਡਿਆ ਗਿਆ ਸੀ।
Real Estate