ਗੁਰ-ਪੁਰਬ ਮੌਕੇ ਫਰਿਜ਼ਨੋ ਦੇ ਬੇਘਰੇ ਲੋਕਾਂ ਨੂੰ ਛਕਾਇਆ ਪੀਜ਼ੇ ਦਾ ਲੰਗਰ

43

ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ)
ਗੁਰੂ ਨਾਨਕ ਪਾਤਸ਼ਾਹ ਦੇ ਗੁਰ ਪੁਰਬ ਮੌਕੇ ਦੁਨੀਆਂ ਪੱਧਰ ਤੇ ਵੱਡੇ ਸਮਾਗਮ ਕੀਤੇ ਗਏ। ਇਸੇ ਕੜੀ ਤਹਿਤ ਫਰਿਜ਼ਨੋ ਦੇ ਕੁਝ ਕੁ ਹਿੰਮਤੀ ਨੌਜਵਾਨਾਂ ਨੇ ਨਵੇਕਲੀ ਕੋਸ਼ਿਸ਼ ਕੀਤੀ, ਅਤੇ ਬੇਘਰੇ ਲੋਕਾਂ ਲਈ ਪੂਰੇ ਸ਼ਹਿਰ ਵਿੱਚ ਕਈ ਥਾਂਈਂ ਪੀਜ਼ੇ ਦੇ ਲੰਗਰ ਲਾਕੇ ਗੁਰ-ਪੁਰਬ ਮਨਾਇਆ। ਇਸ ਮੌਕੇ ਫਰਿਜ਼ਨੋ ਸ਼ਹਿਰ ਦੇ ਡਾਊਨਟਾਊਨ ਵਿੱਚ ਬਣੇ ਹੋਂਮ ਲਿੱਸ ਸੈਂਟਰ ‘ਪਬੇਲੋ ਹਾਊਸ’ ਵਿੱਚ ਨੌਜਵਾਨਾਂ ਨੇ ਪੀਜ਼ੇ ਦਾ ਲੰਗਰ ਅਤੁੱਟ ਵਰਤਾਇਆ। ਇਸ ਤੋ ਇਲਾਵਾ ਰੋਡੀਓ ਪਾਰਕ ਅਤੇ ਪਾਰਕਵੇਅ ਸਟ੍ਰੀਟ ਤੇ ਹੋਮਲਿੱਸ ਲੋਕਾਂ ਲਈ ਲੰਗਰ ਲਾਇਆ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਵੱਲੋਂ ਚਲਾਇਆ ਵੀਹ ਰੁਪਏ ਦਾ ਲੰਗਰ ਅੱਜ ਪੂਰੀ ਦੁਨੀਆ ਵਿੱਚ ਵਰਤ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਪਹਿਰਾ ਦਿੰਦੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਗੁਰੂ ਦਾ ਲੰਗਰ ਲੋੜਵੰਦ ਲੋਕਾਂ ਦੇ ਮੂੰਹ ਵਿੱਚ ਪਵੇ ‘ਤੇ ਅਸੀਂ ਇਸੇ ਕਰਕੇ ਇਹ ਲੰਗਰ ਬੇਘਰੇ ਲੋਕਾਂ ਨੂੰ ਛਕਾਉਣ ਦਾ ਫੈਸਲਾ ਲਿਆ। ਇਸ ਮੌਕੇ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਫ਼ਲਸਫ਼ੇ ਤੋਂ ਵੀ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਕਿਹਾ ਕਿ ਅਸੀਂ ਹਰ ਸਾਲ ਗੁਰਪੁਰਬ ਤੇ ਇਹ ਲੰਗਰ ਜਾਰੀ ਰੱਖਣ ਦੀ ਵੀ ਕੋਸ਼ਿਸ਼ ਕਰਾਂਗੇ ।

Real Estate