ਰਾਜਸਥਾਨ ਕੈਬਿਨੇਟ ਦੇ ਸਾਰੇ ਮੰਤਰੀਆਂ ਵੱਲੋਂ ਅਸਤੀਫੇ

56

ਰਾਜਸਥਾਨ ‘ਚ ਗਹਿਲੋਤ ਕੈਬਨਿਟ ਦੇ ਪੁਨਰਗਠਨ ਤੋਂ ਪਹਿਲਾਂ ਸਾਰੇ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਮੰਤਰੀ ਮੰਡਲ ਦੀ ਬੈਠਕ ‘ਚ ਸਾਰੇ ਮੰਤਰੀਆਂ ਨੇ ਅਸਤੀਫੇ ਦੇ ਦਿੱਤੇ ਹਨ।ਸਾਰੇ ਵਿਧਾਇਕਾਂ ਨੂੰ ਐਤਵਾਰ ਨੂੰ 2 ਵਜੇ ਪਾਰਟੀ ਦੇ ਸੂਬਾ ਦਫਤਰ ਬੁਲਾਇਆ ਗਿਆ । ਐਤਵਾਰ ਨੂੰ ਹੀ ਸਹੁੰ ਚੁੱਕ ਸਮਾਗਮ ਹੋ ਸਕਦਾ ਹੈ। ਗਹਿਲੋਤ ਮੰਤਰੀ ਮੰਡਲ ‘ਚ ਫਿਲਹਾਲ 12 ਸੀਟਾਂ ਖਾਲੀ ਹਨ। ਗਹਿਲੋਤ-ਪਾਇਲਟ ਵਿਚਾਲੇ ਮੰਤਰੀ ਅਹੁਦੇ ਦੀ ਵੰਡ ਦਾ ਫਾਰਮੂਲਾ ਤੈਅ ਹੋ ਗਿਆ ਹੈ। 6 ਗਹਿਲੋਤ ਕੋਟੇ ਤੋਂ ਅਤੇ 4 ਪਾਇਲਟ ਕੋਟੇ ਤੋਂ ਮੰਤਰੀ ਬਣ ਸਕਦੇ ਹਨ। ਮੰਤਰੀ ਮੰਡਲ ਵਿੱਚ ਦੋ ਸੀਟਾਂ ਖਾਲੀ ਰਹਿਣਗੀਆਂ। ਕਰੀਬ 15 ਸੰਸਦੀ ਸਕੱਤਰ ਬਣਾਏ ਜਾ ਸਕਦੇ ਹਨ। ਗਹਿਲੋਤ ਮੰਤਰੀ ਮੰਡਲ ਵਿੱਚ ਵੱਧ ਤੋਂ ਵੱਧ 30 ਮੰਤਰੀ ਹੋ ਸਕਦੇ ਹਨ।
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਕਿਸ ਦੀ ਲਾਟਰੀ ਖੁੱਲ੍ਹੇਗੀ ਅਤੇ ਕੀ ਹੋਵੇਗਾ, ਇਹ ਸਭ ਹਾਈਕਮਾਂਡ ਹੀ ਤੈਅ ਕਰੇਗੀ।

Real Estate