ਗੁਰਮੀਤ ਬਾਵਾ ਤਿੰਨ ਪਿੰਡਾਂ ‘ਚੋਂ ਇਕੱਲੀ ਕੁੜੀ ਸੀ ਜੋ ਪੜ੍ਹਨ ਲਈ ਜਾਂਦੀ

56

ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਅੱਜ 21 ਨਵੰਬਰ ਨੂੰ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਆਪਣੇ ਆਖਰੀ ਸਾਹ ਲਏ। ਆਪਣੀ ਲੰਮੀ ਹੇਕ ਕਾਰਨ ਮਸ਼ਹੂਰ ਗੁਰਮੀਤ ਬਾਵਾ ਨੇ ਆਪਣੀ ਗਾਇਕੀ ਦੇ ਸਫ਼ਰ ਵਿੱਚ ਕਈ ਮਸ਼ਹੂਰ ਗੀਤ ਗਾਏ ਸਨ। ਆਪਣੀ ਇਸ ਲੋਕ ਕਲਾ ਲਈ ਉਨ੍ਹਾਂ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ‘ਰਾਸ਼ਟਰਪਤੀ ਪੁਰਸਕਾਰ’ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ‘ਪੰਜਾਬ ਗੌਰਵ’ ਪੁਰਸਕਾਰ ਤੇ ਹੋਰ ਸਨਮਾਨਾਂ ਨਾਲ ਸਨਮਾਨਿਤ ਹੋ ਚੁੱਕੇ ਹਨ।
ਜਿਸ ਦੌਰ ਵਿੱਚ ਕੁੜੀਆਂ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਇੱਕ ਪੈਰ ਵੀ ਨਹੀਂ ਪੁੱਟ ਸਕਦੀਆਂ ਸਨ ਬਾਵਾ ਨੇ ਨਾ ਕੇਵਲ ਸਿੱਖਿਆ ਪ੍ਰਾਪਤ ਕੀਤੀ ਬਲਕਿ ਜੇਬੀਟੀ ਵੀ ਪਾਸ ਕੀਤੀ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਹ ਤਿੰਨ ਪਿੰਡਾਂ ‘ਚੋਂ ਇਕੱਲੀ ਕੁੜੀ ਸੀ ਜੋ ਪੜ੍ਹਨ ਲਈ ਜਾਂਦੀ ਸੀ।ਉਨ੍ਹਾਂ ਦੀ ਸਿੱਖਿਆ ਵਿੱਚ ਉਨ੍ਹਾਂ ਦੇ ਪਿਤਾ ਜੀ ਦੀ ਅਹਿਮ ਭੂਮਿਕਾ ਰਹੀ। ਉਨ੍ਹਾਂ ਨੇ ਸਮਾਜ ਦੇ ਖਿਲਾਫ ਜਾ ਕੇ ਆਪਣੀ ਧੀ ਗੁਰਮੀਤ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ ਤੇ ਉਨ੍ਹਾਂ ਦੇ ਅਧਿਆਪਿਕਾ ਬਣਨ ਦੇ ਸੁਫ਼ਨੇ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ।

Real Estate