ਆਪ ਵਿਧਾਇਕ ਨੂੰ ਭਾਲਦੇ ਫਿਰਦੇ ਭਾਜਪਾਈ

34

ਪੰਜਾਬ ਭਾਜਪਾ ਦੇ ਆਗੂ ਵਿਨੀਤ ਜੋਸ਼ੀ ਨੇ ਖਰੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਦੇ ਗੁੰਮਸ਼ੁਦਗੀ ਸਬੰਧੀ ਇਲਾਕਾ ਖਰੜ ਵੱਖ-ਵੱਖ ਥਾਵਾਂ ’ਤੇ ਪੋਸਟਰ ਲਾਏ ਜਿਸ ਤੇ ਲਿਖਿਆ ਹੈ ਕਿ ‘ਤੇਰੇ ਯਾਰ ਨੂੰ ਲੱਭਣ ਨੂੰ ਫਿਰਦੇ ਆ ਪਰ ਲੱਭਦਾ ਕਿੱਥੇ ਐ।’ ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ 5 ਸਾਲ ਪਹਿਲਾਂ ਭਗਵੰਤ ਮਾਨ ਚੋਣ ਪ੍ਰਚਾਰ ਵਿਚ ਇਸ ਗੀਤ ਨੂੰ ਗਾ ਕੇ ਵਿਧਾਇਕਾਂ ਦੇ ਖ਼ਿਲਾਫ਼ ਪ੍ਰਚਾਰ ਕਰਦੇ ਸਨ। ਹੁਣ ਖਰੜ ਵਿਚ ਪੰਜ ਸਾਲ ਤੋਂ ਗ਼ਾਇਬ ਵਿਧਾਇਕ ਕੰਵਰ ਸੰਧੂ ਦੇ ਖ਼ਿਲਾਫ਼ ਕਦੋਂ ਇਹ ਹੀ ਗੀਤ ਗਾ ਕੇ ਪ੍ਰਚਾਰ ਕਰਨਗੇ?

Real Estate