7 ਸਾਲਾਂ ‘ਚ 117 ਵਾਰ ਕਟਵਾਇਆ ਚਲਾਨ, ਭਰਿਆ ਇੱਕ ਵੀ ਨਹੀਂ

68

ਹੈਦਰਾਬਾਦ ‘ਚ ਇਕ ਅਜਿਹਾ ਵਿਅਕਤੀ ਫੜਿਆ ਗਿਆ ਹੈ, ਜਿਸ ਨੇ ਪਿਛਲੇ 7 ਸਾਲਾਂ ‘ਚ ਕਈ ਵਾਰ ਟ੍ਰੈਫਿਕ ਨਿਯਮਾਂ ਨੂੰ ਤੋੜਿਆ ਹੈ । ਉਸ ਦੇ 117 ਚਲਾਨ ਕੱਟੇ ਗਏ, ਪਰ ਉਸ ਨੇ ਇਨ੍ਹਾਂ ਵਿੱਚੋਂ ਇੱਕ ਵੀ ਚਲਾਨ ਨਹੀਂ ਭਰਿਆ । ਹੁਣ ਉਹ ਪੁਲਸ ਦੇ ਹੱਥੇ ਚੜਿ੍ਹਆ ਹੈ । ਇਹ ਘਟਨਾ ਹੈਦਰਾਬਾਦ ਦੀ ਹੈ । ਇੱਥੇ ਰਹਿਣ ਵਾਲਾ ਫਰੀਦ ਖਾਨ ਨਾਂਅ ਦੇ ਨੌਜਵਾਨ ਕੋਲ ਸਕੂਟਰ ਹੈ । ਉਸ ਨੇ ਪਿਛਲੇ ਸੱਤ ਸਾਲਾਂ ਵਿੱਚ ਕਈ ਵਾਰ ਟ੍ਰੈਫਿਕ ਨਿਯਮ ਤੋੜੇ ਹਨ । ਇਸ ਕਾਰਨ ਉਸ ਦਾ 117 ਵਾਰ ਚਲਾਨ ਕੱਟਿਆ ਗਿਆ, ਪਰ ਉਸ ਨੇ ਕੋਈ ਚਲਾਨ ਨਹੀਂ ਭਰਿਆ । ਉਸ ਦੇ ਚਲਾਨ ਦੀ ਕੁੱਲ ਰਕਮ ਲੱਗਭੱਗ 29,720 ਰੁਪਏ ਹੈ ।
ਪੁਲਸ ਵੱਲੋਂ ਸ਼ਹਿਰ ਵਿੱਚ ਲਗਾਤਾਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ । ਇਸ ਦੌਰਾਨ ਉਸ ਨੂੰ ਨਾਮਪੱਲੀ ਨੇੜੇ ਰੋਕ ਲਿਆ ਗਿਆ । ਉਸ ਨੇ ਹੈਲਮੈਟ ਨਹੀਂ ਪਾਇਆ ਹੋਇਆ ਸੀ । ਜਦੋਂ ਟ੍ਰੈਫਿਕ ਪੁਲਸ ਨੇ ਉਸ ਦੀ ਰਜਿਸਟ੍ਰੇਸ਼ਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਖਿਲਾਫ 117 ਚਲਾਨ ਪੈਂਡਿੰਗ ਹਨ । ਇਨ੍ਹਾਂ ਦੀ ਕੁੱਲ ਰਕਮ 29,720 ਰੁਪਏ ਹੈ । ਅਜਿਹੇ ‘ਚ ਪੁਲਸ ਨੇ ਉਸ ਦਾ ਸਕੂਟਰ ਜ਼ਬਤ ਕਰ ਲਿਆ ਹੈ । ਇਸ ਦੇ ਨਾਲ ਹੀ ਉਸ ਨੂੰ ਵਿਆਜ ਸਮੇਤ ਚਲਾਨ ਭਰ ਕੇ ਸਕੂਟਰ ਲੈਣ ਲਈ ਕਿਹਾ ਗਿਆ ਹੈ ।
ਜਾਣਕਾਰੀ ਮੁਤਾਬਕ ਉਸ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ । ਇਸ ਵਿਚ ਕਿਹਾ ਗਿਆ ਸੀ ਕਿ ਉਹ ਆਪਣੇ ਸਾਰੇ ਚਲਾਨ ਭਰੇ, ਨਹੀਂ ਤਾਂ ਉਸ ਦੀ ਗੱਡੀ ਜ਼ਬਤ ਕਰਨ ਲਈ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ, ਪਰ ਉਸ ਨੇ ਇਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ । ਅਜਿਹੇ ‘ਚ ਪੁਲਸ ਨੇ ਉਸ ਦਾ ਸਕੂਟਰ ਜ਼ਬਤ ਕਰ ਲਿਆ ਹੈ ।

Real Estate