ਚੀਨ ਦੀ ਟੈਨਿਸ ਖਿਡਾਰਣ ਕਿੱਥੇ ਹੈ ਲਾਪਤਾ ?

66

ਦਵਿੰਦਰ ਸਿੰਘ ਸੋਮਲ

ਚੀਨ ਦੀ ਟੇਨਿਸ ਖਿਡਾਰਣ ਪੈਂਗ ਸ਼ੁਆਈ ਜੋ ਕੁਝ ਦਿਨਾ ਤੋ ਜਨਤਕ ਤੌਰ ਤੇ ਨਹੀ ਵੇਖੀ ਜਾ ਰਹੀ ਉਸ ਦੀ ਸਰੁੱਖਿਆ ਨੂੰ ਲੇ ਕੇ ਕਈਆ ਵਲੋ ਚਿੰਤਾ ਜਤਾਈ ਜਾ ਰਹੀ ਹੈ।
ਕਾਬਿਲ ਏ ਜ਼ਿਕਰ ਹੈ ਕੀ ਚੀਨ ਦੀ ਟੈਨਿਸ ਖਿਡਾਰਣ ਮਿਸ ਪੈਂਗ ਸ਼ੁਆਈ ਨੇ ਕੁਝ ਦਿਨ ਪਹਿਲਾ ਚੀਨ ਦੇ ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਉਸਨੇ ਚੀਨੀ ਸਰਕਾਰ ਅੰਦਰ ਉੱਚੇ ਆਹੁਦੇ ਤੇ ਰਹਿ ਚੁੱਕੇ ਅਧਿਕਾਰੀ ਉੱਪਰ ਉਸ ਨਾਲ sexual exploitation ਜਿਨਸੀ ਸੋਸ਼ਣ ਦਾ ਦੋਸ਼ ਲਾਇਆ ਸੀ। ਬੀਬੀਸੀ ਦੀ ਰਿਪੋਰਟ ਅਨੁਸਾਰ ਇਹ ਪੋਸਟ ਜੋ ਬਾਅਦ ਵਿੱਚ ਹਟਾ ਦਿੱਤੀ ਗਈ ਸੀ ਉਸਤੋ ਬਾਅਦ ਚੀਨੀ ਖਿਡਾਰਣ ਨੂੰ ਜਨਤਕ ਤੌਰ ਤੇ ਕਿਤੇ ਨਹੀ ਵੇਖਿਆ ਗਿਆ।
ਬੀਤੇ ਕੱਲ ਬੁੱਧਵਾਰ ਨੂੰ cgtn ਜੋ ਕੇ ਉੱਥੋ ਦੀ ਸਟੇਟ ਕੰਟਰੋਲਡ ਬਰੌਡਕਾਸਟਰ cctv ਦਾ ਅੰਤਰਰਾਸ਼ਟਰੀ ਬਿੰਗ ਹੈ ਉਸ ਉੱਪਰ ਇੱਕ ਈਮੇਲ ਜਾਰੀ ਹੁੰਦੀ ਹੈ ਜਿਸ ਵਾਰੇ ਕਥਿਤ ਤੌਰ ਤੇ ਕਿਹਾ ਜਾਂਦਾ ਹੈ ਕੀ ਇਹ ਮਿਸ ਪੈਂਗ ਸ਼ੁਆਈ ਵਲੋ ਹੈ ਅਤੇ ਇਸ ਈਮੇਲ ‘ਚ ਕਿਹਾ ਗਿਆ ਹੈ ਕੀ sexual assault ਦੇ ਜੋ ਦਾਅਵੇ ਨੇ ਉਹ ਸਹੀ ਨਹੀ ਨੇ ਅਤੇ ਨਾ ਹੀ ਮੈ ਅਸਰੁੱਖਿਅਤ ਹਾਂ ਅਤੇ ਨਾ ਹੀ ਗੁੰਮ ਹਾਂ ਮੈ ਆਪਣੇ ਘਰ ਆਰਾਮ ਕਰ ਰਹੀ ਹਾਂ ਅਤੇ ਸਬ ਕੁਝ ਠੀਕ ਹੈ।
WTA Women’s Tennis Association ਦੇ ਹੈਡ ਸਟੀਵ ਸਾਇਮੋਨ ਨੇ ਕਿਹਾ ਕੇ ਮੈਨੂ ਯਕੀਨ ਨਹੀ ਹੋ ਰਿਹਾ ਕੇ ਇਹ ਮੇਲ ਪੈਂਗ ਸ਼ੁਆਈ ਵਲੋ ਲਿਖੀ ਹੋਈ ਹੋਵੇ ਅਤੇ ਮੈਨੂੰ ਉਸਦੀ ਸੁਰੱਖਿਆ ਅਤੇ ਉਹ ਇਸ ਵੇਲੇ ਕਿੱਥੇ ਹੈ ਇਸ ਵਾਰੇ ਚਿੰਤਾ ਹੋ ਰਹੀ ਹੈ। ਸੋਸ਼ਲ ਮੀਡੀਆ ਦੀ ਵਰਤੋ ਕਰਨ ਵਾਲਿਆ ਕਈਆ ਨੇ ਵੀ ਇਸ ਮੇਲ ਉੱਪਰ ਕਈ ਸਵਾਲ ਉਠਾਏ ਨੇ।
ਮਿਸਟਰ ਸਾਇਮੋਨ ਨੇ ਕਿਹਾ ਕੀ ਮਿਸ ਪੈਂਗ ਵਲੋ ਲਗਾਏ ਇਲਜਾਮਾ ਦੀ ਪੂਰੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਉਸਨੂੰ ਬਿਨਾ ਕਿਸੇ ਡਰ ਤੋ ਬੋਲਣ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ।
ਬਹੁਤ ਸਾਰੇ ਹੋਰ ਲੋਕਾ ਦੇ ਨਾਲ-੨ ਟੈਨਿਸ ਦੇ ਵੱਡੇ ਸਿਤਾਰੇ ਨੋਵਾਕ ਅਤੇ ਨਾਉਮੀ ਓਸਾਕਾ ਵਲੋ ਵੀ ਮਿਸ ਪੈਂਗ ਸ਼ੁਆਈ ਨੂੰ ਲੇਕੇ ਚਿੰਤਾ ਜਾਹਿਰ ਕੀਤੀ ਗਈ ਹੈ।
ਮਿਸ ਪੈਂਗ ਵੁਮੇਨਸ ਡੱਬਲਸ ਦੀ ਪਹਿਲੇ ਨੰਬਰ ਦੀ ਖਿਡਾਰਣ ਰਹਿ ਚੁੱਕੀ ਹੈ ਜਿਸਨੇ ਵੀਹ ਸੋ ਤੇਰਾ ਅੰਦਰ ਵਿਮਬਲਡਨ ਡਬਲਸ ਟਾਇਟਲ ਅਤੇ 2014 ‘ਚ ਫਰੈਚ ਓਪਨ ਡੱਬਲਸ ਟਾਇਟਲ ਜਿੱਤਿਆ ਹੋਇਆ ਹੈ।

Real Estate