ਬੂਟਾ ਬਾਸੀ ਅਤੇ ਪਰਿਵਾਰ ਨੂੰ ਬਾਪ ਦੀ ਮੌਤ ਕਾਰਨ ਸਦਮਾਂ

132


ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ) 16 ਨਵੰਬਰ 2021
ਕੈਲੀਫੋਰਨੀਆਂ ਤੋ ਛਪਦੇ ਸਾਂਝੀ ਸੋਚ ਅਖਬਾਰ ਅਤੇ ਸਾਂਝੀ ਸੋਚ ਟੀਵੀ ਸੰਚਾਲਕ ਬੂਟਾ ਸਿੰਘ ਬਾਸੀ ਦੇ ਸਤਿਕਾਰਯੋਗ ਪਿਤਾ ਜੀ ਮਾਸਟਰ ਹਰਭਜਨ ਸਿੰਘ ਬਾਸੀ ਪਿਛਲੇ ਦਿਨੀਂ 93 ਸਾਲ ਦੀ ਖੁਸ਼ਹਾਲ ਜ਼ਿੰਦਗੀ ਭੋਗਕੇ ਇਸ ਫ਼ਾਨੀ ਦੁਨੀਆਂ ਨੂੰ ਸਦਾ ਅਲਵਿਦਾ ਆਖ ਗਏ। ਉਹ ਪਿਛਲੇ ਲੰਮੇ ਸਮੇਂ ਤੋ ਬੂਟਾ ਸਿੰਘ ਬਾਸੀ ਕੋਲ ਕੈਲੀਫੋਰਨੀਆਂ ਵਿਖੇ ਰਹਿ ਰਹੇ ਸਨ। ਸਵ. ਹਰਭਜਨ ਸਿੰਘ ਨੇ ਪੰਜਾਬ ਅੰਦਰ ਲੰਮਾ ਸਮਾਂ ਵਿੱਦਿਅਕ ਸੇਵਾਵਾਂ ਦਿੱਤੀਆਂ, ਅਤੇ ਯੂਨੀਅਨਾਂ ਵਿੱਚ ਸੰਘਰਸਮਈ ਜੀਵਨ ਗੁਜ਼ਾਰਿਆ। ਉਹਨਾਂ ਦੀ ਦੇਹ ਦਾ ਅੰਤਿਮ ਸਸਕਾਰ ਮਿਤੀ 18 ਨਵੰਬਰ ਦਿਨ ਵੀਰਵਾਰ ਨੂੰ Allen Mortuary Turlock CA ਵਿਖੇ ਹੋਵੇਗਾ ਉਪਰੰਤ ਭੋਗ ਅਤੇ ਅੰਤਿਮ ਅਰਦਾਸ MODESTO-CERES GURDWARA SAHIB HUGHSON CA ਵਿਖੇ ਹੋਵੇਗੀ । ਵਧੇਰੇ ਜਾਣਕਾਰੀ ਜਾ ਦੁੱਖ ਸਾਂਝਾ ਕਰਨ ਲਈ ਤੁਸੀ ਬੂਟਾ ਸਿੰਘ ਬਾਸੀ ਨਾਲ (209) 303-1260 ਤੇ ਸੰਪਰਕ ਕਰ ਸਕਦੇ ਹੋ। ਅਸੀਂ ਮਾਛੀਕੇ / ਧਾਲੀਆਂ ਮੀਡੀਆ ਗਰੁੱਪ ਇਸ ਦੁੱਖ ਦੀ ਘੜੀ ਵਿੱਚ ਬਾਸੀ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹਾਂ। ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ੇ ।

Real Estate