ਨਹਿਰੂ ਨੂੰ ਸ਼ਰਧਾਜਲੀ ਦੇਣ ਕੋਈ ਭਾਜਪਾਈ ਨਹੀਂ ਪਹੁੰਚਿਆ: ਲੋਕ ਸਭਾ ਦੇ ਸਪੀਕਰ,ਰਾਜ ਸਭਾ ਚੇਅਰਮੈਨ ਵੀ ਗੈਰਹਾਜਰ

55

ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਐਤਵਾਰ ਉਨ੍ਹਾ ਦੇ ਜਨਮ ਦਿਨ ‘ਤੇ ਸੰਸਦ ਵਿਚ ਸ਼ਰਧਾਜਲੀ ਭੇਟ ਕਰਨ ਦੇ ਸਮਾਗਮ ਵਿਚ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਰਾਜ ਸਭਾ ਦੇ ਚੇਅਰਮੈਨ ਵੈਂਕਟੀਆ ਨਾਇਡੂ ਦੇ ਨਾਲ-ਨਾਲ ਸੀਨੀਅਰ ਮੰਤਰੀ ਵੀ ਗੈਰ-ਹਾਜਰ ਰਹੇ । ਸਿਰਫ ਕੇਂਦਰੀ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਹੀ ਪੁੱਜੇ । ਇਸੇ ਦੌਰਾਨ ਰਾਜ ਸਭਾ ਵਿਚ ਕਾਂਗਰਸ ਜੈਰਾਮ ਰਮੇਸ਼ ਨੇ ਟਵੀਟ ਕੀਤਾ “ਜਿਨ੍ਹਾ ਦੀ ਤਸਵੀਰ ਸੈਂਟਰਲ ਹਾਲ ਨੂੰ ਸੁਸ਼ੋਭਿਤ ਕਰਦੀ ਹੈ, ਉਨ੍ਹਾ ਦੀ ਜੈਅੰਤੀ ‘ਤੇ ਰਵਾਇਤੀ ਸਮਾਰੋਹ ‘ਚ ਸੰਸਦ ਵਿਚ ਅਸਾਧਾਰਨ ਦਿ੍ਸ਼ ਦੇਖਣ ਨੂੰ ਮਿਲਿਆ । ਲੋਕ ਸਭਾ ਦੇ ਸਪੀਕਰ ਗੈਰ-ਹਾਜ਼ਰ ਸਨ, ਚੇਅਰਮੈਨ ਗੈਰ-ਹਾਜ਼ਰ ਸਨ । ਇਕ ਵੀ ਮੰਤਰੀ ਮੌਜੂਦ ਨਹੀਂ ਸੀ । ਕੀ ਇਸ ਤੋਂ ਵੱਧ ਵੀ ਕੋਈ ਜ਼ਾਲਮਾਨਾ ਹਰਕਤ ਹੋ ਸਕਦੀ ਹੈ ।”
ਤਿ੍ਣਮੂਲ ਕਾਂਗਰਸ ਦੇ ਸੀਨੀਅਰ ਆਗੂ ਡੈਰੇਕ ਓ’ ਬ੍ਰਾਇਨ ਨੇ ਟਵੀਟ ਕੀਤਾ”ਮੈਨੂੰ ਹੁਣ ਕੁਝ ਵੀ ਹੈਰਾਨ ਨਹੀਂ ਕਰਦਾ । ਇਹ ਸਰਕਾਰ ਹਰ ਦਿਨ ਸੰਸਦ ਸਣੇ ਭਾਰਤ ਦੀਆਂ ਮਹਾਨ ਸੰਸਥਾਵਾਂ ਨੂੰ ਤਬਾਹ ਕਰ ਰਹੀ ਹੈ । ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ-‘ਪੰਡਤ ਜਵਾਹਰ ਲਾਲ ਨਹਿਰੂ ਜੀ ਨੂੰ ਉਨ੍ਹਾ ਦੀ ਜਯੰਤੀ ‘ਤੇ ਸ਼ਰਧਾਂਜਲੀ ।’

Real Estate