ਅਮਰੀਕੀ ਪੱਤਰਕਾਰ ਡੈਨੀ ਫੈਨਸਟਰ ਦੀ ਹੋਈ ਰਿਹਾਈ

74

ਦਵਿੰਦਰ ਸਿੰਘ ਸੋਮਲ
ਅਮਰੀਕੀ ਪੱਤਰਕਾਰ ਡੈਨੀ ਫੈਨਸਟਰ ਜਿਸਨੂੰ ਕੁਝ ਦਿਨ ਪਹਿਲਾ ਹੀ ਪਿਛਲੇ ਹਫਤੇ ਮੀਆਂਮਾਰ ਦੀ ਅਦਾਲਤ ਵਲੋ ਗਿਆਰਾ ਸਾਲ ਦੀ ਸਜਾ ਸੁਣਾਈ ਗਈ ਸੀ ਉਸਦੀ ਰਿਹਾਈ ਹੋ ਗਈ ਹੈ।ਇਹ ਸਜਾ ਉਸਨੂੰ ਉਕਸਾਵੇ ਇੰਮੀਗ੍ਰੇਸ਼ਨ ਅਤੇ ਦਹਿਸ਼ਤਗਰਦੀ ਕਾਨੂੰਨਾ ਦੀ ਉੰਲਘਣਾ ਕਰਨੇ ਲਈ ਦਿੱਤੀ ਗਈ ਸੀ।
ਯੂਐਨ ਲਈ ਯੂਐਸ ਦੇ ਸਬਾਕਾ ਅੰਬੈਸਡਰ ਬਿੱਲ ਰਿਚਰਡਸਨ ਨੇ ਦੱਸਿਆ ਕੇ ਉਹਨਾਂ ਮੀਆਂਮਾਰ ਦੀ ਆਪਣੀ ਹਾਲੀਆ ਯਾਤਰਾ ਦੌਰਾਨ ਡੈਨੀ ਦੀ ਰਿਹਾਈ ਲਈ negotiation ਕੀਤੀ ਜਿਸ ਵਕਤ ਉਹਨਾਂ ਮੀਆਂਮਾਰ ਮਿਲਟਰੀ ਨਾਲ ਫੇਸ ਟੂ ਫੇਸ ਮੁਲਾਕਾਤ ਕੀਤੀ ਸੀ।ਮਿਸਟਰ ਰਿਚਰਡਸਨ ਨੇ ਦੱਸਿਆ ਕੇ ਫੈਨਸਟਰ ਦੀ ਰਿਹਾਈ ਹੋ ਚੁੱਕੀ ਹੈ ਅਤੇ ਉਹ ਉਹਨਾਂ ਕੋਲ ਪਹੁੰਚ ਗਏ ਨੇ ਤੇ ਜਲਦੀ ਹੀ ਯੂਐਸ ਆਪਣੇ ਘਰ ਲਈ ਰਵਾਨਾ ਹੋ ਜਾਣਗੇ।
ਦ ਗਾਰਡਿਅਨ ਦੀ ਰਿਪੋਰਟ ਅਨੁਸਾਰ ਮੀਆਂਮਾਰ ਦੀ ਰਾਜ ਕਰ ਰਹੀ ਮਿਲਟਰੀ ਕਾਊਸਲ ਨੂੰ ਇਸ ਬਾਬਤ ਪੁੱਛੇ ਜਾਣ ਤੇ ਹਜੇ ਤੱਕ ਕੋਈ ਜਵਾਬ ਨਹੀ ਸੀ ਮਿਲਿਆ।
ਡੈਨੀ ਫਿਨਸਟਰ ਪਹਿਲਾ ਪੱਛਮੀ ਪੱਤਰਕਾਰ ਸੀ ਜਿਸਨੂੰ ਮਿਲਟਰੀ ਟੇਕਉਵਰ ਤੋ ਬਾਅਦ ਸਜਾ ਹੋਈ ਹਾਂਲਾਕਿ ਦਰਜਨਾ ਹੋਰ ਪੱਤਰਕਾਰ ਨੇ ਜਿਹਨਾਂ ਨੂੰ ਮਿਲਟਰੀ ਵਲੋ ਗਿਰਫਤਾਰ ਕੀਤਾ ਗਿਆ।

Real Estate