ਫੌਜ ਦੇ ਕਾਫ਼ਲੇ ‘ਤੇ ਅੱਤਵਾਦੀ ਹਮਲਾ, ਕਰਨਲ ਦੇ ਪਰਿਵਾਰ ਦੀ ਮੌਤ

66

ਮਨੀਪੁਰ ਦੇ ਸਿੰਗਘਾਟ ਇਲਾਕੇ ‘ਚ ਅੱਤਵਾਦੀਆਂ ਨੇ ਫੌਜ ਦੀ ਟੁਕੜੀ ‘ਤੇ ਹਮਲਾ ਕਰ ਦਿੱਤਾ, ਜਿਸ ‘ਚ 46 ਅਸਾਮ ਰਾਈਫ਼ਲਜ਼ ਦੇ ਕਰਨਲ ਵਿਪਲਵ ਤਿ੍ਪਾਠੀ ਸਮੇਤ 3 ਜਵਾਨ ਸ਼ਹੀਦ ਹੋ ਗਏ । ਹਮਲੇ ‘ਚ ਕਰਨਲ ਦੀ ਪਤਨੀ ਅਤੇ ਨਾਬਾਲਗ ਬੇਟੇ ਦੀ ਵੀ ਮੌਤ ਹੋ ਗਈ । ਹਮਲੇ ਵਿੱਚ 7 ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ । ਜਾਣਕਾਰੀ ਮੁਤਾਬਕ 46 ਅਸਾਮ ਰਾਈਫਲਜ਼ ਦੇ ਕਮਾਂਡਿੰਗ ਅਫਸਰ ਅਤੇ ਉਸ ਦਾ ਪਰਵਾਰ ਸ਼ਨੀਵਾਰ ਨੂੰ ਸਵੇਰੇ 10 ਵਜੇ ਦੇ ਕਰੀਬ ਮਨੀਪੁਰ ਦੇ ਸਿੰਗਘਾਟ ਵਿੱਚ ਅੱਤਵਾਦੀਆਂ ਵੱਲੋਂ ਘਾਤ ਲਗਾ ਕੇ ਕੀਤੇ ਹਮਲੇ ਵਿੱਚ ਮਾਰੇ ਗਏ । ਕਰਨਲ ਵਿਪਲਵ ਤਿ੍ਪਾਠੀ (ਸੀ ਓ-46 ਏ ਆਰ), ਪਤਨੀ ਅਤੇ ਉਸ ਦੇ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਹੋਰ ਜ਼ਖਮੀਆਂ ਨੂੰ ਬੇਹਿਆਂਗ ਪ੍ਰਾਇਮਰੀ ਹੱੈਲਥ ਸੈਂਟਰ ਭੇਜ ਦਿੱਤਾ ਗਿਆ । ਇਸ ਦੌਰਾਨ ਹਮਲੇ ਵਿੱਚ ਕਵਿੱਕ ਰਿਐਕਸ਼ਨ ਟੀਮ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ । ਅਸਾਮ ਰਾਈਫ਼ਲਜ਼ ਦੇ ਕਮਾਂਡਿੰਗ ਅਫਸਰ ਕਰਨਲ ਤਿ੍ਪਾਠੀ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਸਨ । ਉਨ੍ਹਾ ਦਾ ਜਨਮ 1980 ‘ਚ ਹੋਇਆ । ਉਨ੍ਹਾ ਸੈਨਿਕ ਸਕੂਲ ਰੀਵਾ ‘ਚ ਪੜ੍ਹਾਈ ਕੀਤੀ । ਅਸਾਮ ਰਾਈਫ਼ਲਜ਼ ‘ਚ ਲੈਫੀਟੀਨੈਂਟ ਰਹੇ ਤਿ੍ਪਾਠੀ ਨੂੰ ਡਿਫੈਂਸ ‘ਚ ਐੱਮ ਐੱਸ ਸੀ ਕਰਨ ਤੋਂ ਬਾਅਦ ਪ੍ਰਮੋਸ਼ਨ ਮਿਲਿਆ ਸੀ । ਅੱਤਵਾਦੀਆਂ ਨੇ ਪਹਿਲਾਂ ਕਮਾਂਡਿੰਗ ਅਫਸਰ ਕਰਨਲ ਤਿ੍ਪਾਠੀ ਦੇ ਕਾਫ਼ਲੇ ‘ਤੇ ਘਾਤ ਲਾ ਕੇ ਹਮਲਾ ਕਰਨ ਲਈ ਆਈ ਈ ਡੀ ਧਮਾਕਾ ਕੀਤਾ ਅਤੇ ਇਸ ਤੋਂ ਬਾਅਦ ਵਾਹਨਾਂ ‘ਤੇ ਫਾਇਰਿੰਗ ਕੀਤੀ । ਉਹ ਫਾਰਵਰਡ ਕੰਪਨੀ ਬੇਸ ਤੋਂ ਆਪਣੀ ਬਟਾਲੀਅਨ ਦੇ ਮੁੱਖ ਦਫ਼ਤਰ ਜਾ ਰਹੇ ਸਨ । ਸੂਤਰਾਂ ਅਨੁਸਾਰ ਇਸ ਹਮਲੇ ਪਿੱਛੇ ਮਨੀਪੁਰ ਅੱਤਵਾਦੀ ਸਮੂਹ ਪੀਪਲਜ਼ ਲਿਬਰੇਸ਼ਨ ਆਰਮੀ ਦਾ ਹੱਥ ਹੈ । ਹਾਲੇ ਤੱਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ । ਮਨੀਪੁਰ ਦੇ ਮੁੱਖ ਮੰਤਰੀ ਬਿਰੇਨ ਸਿੰਘ ਨੇ ਕਰਨਲ ਅਤੇ ਉਸ ਦੇ ਪਰਵਾਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ । ਉਨ੍ਹਾ ਕਿਹਾ ਕਿ ਅੱਤਵਾਦੀਆਂ ਨੂੰ ਫੜਨ ਲਈ ਕਾਊਾਟਰ ਅਪਰੇਸ਼ਨ ਸ਼ੁਰੂ ਕੀਤਾ ਗਿਆ ਹੈ । ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮਨੀਪੁਰ ‘ਚ ਅੱਤਵਾਦੀਆਂ ਵੱਲੋਂ ਘਾਤ ਲਗਾ ਕੇ ਕੀਤਾ ਹਮਲਾ ਡਰਾਕਲ ਤੇ ਘਿਨੌਣੀ ਹਰਕਤ ਹੈ । ਉਨ੍ਹਾ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ ।

Real Estate